ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ‘ਚ ਕੀਤੀਆਂ ਗਈਆਂ ਪ੍ਰਵਾਹਿਤ, ਪੈਪਰਾਜੀ ਤੇ ਭੜਕੇ ਸੰਨੀ ਦਿਓਲ
ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕਰਨ ਦੇ ਲਈ ਦਿਓਲ ਪਰਿਵਾਰ ਹਰਿਦੁਆਰ ਪਹੁੰਚਿਆ ਜਿੱਥੇ ਦਿਓਲ ਪਰਿਵਾਰ ਦੇ ਵੱਲੋਂ ਧਰਮਿੰਦਰ ਦੀਆਂ ਅਸਥੀਆਂ ਨੂੰ ਜਲ ਪ੍ਰਵਾਹਿਤ ਕੀਤਾ ਗਿਆ ।ਸੰਨੀ ਦਿਓਲ ਦੇ ਪੁੱਤਰ ਤੇ ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਆਪਣੇ ਦਾਦੇ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ।
ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕਰਨ ਦੇ ਲਈ ਦਿਓਲ ਪਰਿਵਾਰ ਹਰਿਦੁਆਰ ਪਹੁੰਚਿਆ ਜਿੱਥੇ ਦਿਓਲ ਪਰਿਵਾਰ ਦੇ ਵੱਲੋਂ ਧਰਮਿੰਦਰ ਦੀਆਂ ਅਸਥੀਆਂ ਨੂੰ ਜਲ ਪ੍ਰਵਾਹਿਤ ਕੀਤਾ ਗਿਆ ।ਸੰਨੀ ਦਿਓਲ (Sunny Deol) ਦੇ ਪੁੱਤਰ ਤੇ ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਆਪਣੇ ਦਾਦੇ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ।ਇਸ ਦੌਰਾਨ ਬੌਬੀ ਦਿਓਲ, ਕਰਣ ਦਿਓਲ,ਰਾਜਵੀਰ ਦਿਓਲ ਸਣੇ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਰਹੇ ।

ਹਰਿਦੁਆਰ ‘ਚ ਤਸਵੀਰਾਂ ਲੈਣ ਤੇ ਭੜਕੇ ਸੰਨੀ ਦਿਓਲ
ਹਰਿਦੁਆਰ ‘ਚ ਪਿਤਾ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਪਹੁੰਚੇ ਸੰਨੀ ਦਿਓਲ ਉਸ ਵੇਲੇ ਭੜਕ ਗਏ ਜਦੋਂ ਕੁਝ ਮੀਡੀਆ ਕਰਮੀਆਂ ਨੇ ਸੰਨੀ ਦਿਓਲ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਲੈਣੀਆਂ ਚਾਹੀਆਂ ।

ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਫੋਟੋਆਂ ਲੈ ਰਹੇ ਸ਼ਖਸ ਦੇ ਕੋਲ ਆ ਗਏ ।ਵੀਡੀਓ ‘ਚ ਸੰਨੀ ਦਿਓਲ ਕੈਮਰਾ ਮੈਨ ਨੂੰ ਪੁੱਛਦੇ ਹਨ ਕਿ ‘ਕੀ ਤੁਸੀਂ ਆਪਣੀ ਸ਼ਰਮ ਵੇਚ ਦਿੱਤੀ ਹੈ? ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ”। ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਹਨ । ਇਹ ਵੀਡੀਓ ਹਰਿ ਕੀ ਪੌੜੀ ਦਾ ਦੱਸਿਆ ਜਾ ਰਿਹਾ ਹੈ।