ਫਰਮਾਨ ਦੇ ਨਾਲ ਵਿਆਹ ਤੋਂ ਬਾਅਦ ਵਧੀਆਂ ਮੋਨਾਲੀਸਾ ਦੀਆਂ ਮੁਸ਼ਕਿਲਾਂ, ਸਹੁਰੇ ਨੇ ਕਿਹਾ ‘ਘਰ ‘ਚ ਨਹੀਂ ਵੜ੍ਹਨ ਦਿਆਂਗਾ’

ਕੁੰਭ ਮੇਲੇ ‘ਚ ਵਾਇਰਲ ਹੋਈ ਕੁੜੀ ਮੋਨਾਲੀਸਾ ਨੇ ਬੀਤੇ ਦਿਨੀਂ ਫਰਮਾਨ ਨਾਮ ਦੇ ਮੁਸਲਿਮ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ।ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ।ਮੋਨਾਲੀਸਾ ਨੇ ਬਾਗਪਤ ਦੇ ਮੁਸਲਿਮ ਮੁੰਡੇ ਫਰਮਾਨ ਦੇ ਨਾਲ ਵਿਆਹ ਕਰਵਾਇਆ ਹੈ।

Reported by:  GTC Punjabi Desk   |  Edited by:  Shaminder Kaur Kaler   |  March 13th 2026 10:54 AM  |  Updated: March 13th 2026 11:05 AM

ਫਰਮਾਨ ਦੇ ਨਾਲ ਵਿਆਹ ਤੋਂ ਬਾਅਦ ਵਧੀਆਂ ਮੋਨਾਲੀਸਾ ਦੀਆਂ ਮੁਸ਼ਕਿਲਾਂ, ਸਹੁਰੇ ਨੇ ਕਿਹਾ ‘ਘਰ ‘ਚ ਨਹੀਂ ਵੜ੍ਹਨ ਦਿਆਂਗਾ’

ਕੁੰਭ ਮੇਲੇ ‘ਚ ਵਾਇਰਲ ਹੋਈ ਕੁੜੀ ਮੋਨਾਲੀਸਾ ਨੇ ਬੀਤੇ ਦਿਨੀਂ ਫਰਮਾਨ ਨਾਮ ਦੇ ਮੁਸਲਿਮ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ।ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ।ਮੋਨਾਲੀਸਾ ਨੇ ਬਾਗਪਤ ਦੇ ਮੁਸਲਿਮ ਮੁੰਡੇ ਫਰਮਾਨ ਦੇ ਨਾਲ ਵਿਆਹ ਕਰਵਾਇਆ ਹੈ।

Reported by:  GTC Punjabi Desk
Edited by:  Shaminder Kaur Kaler
March 13th 2026 10:54 AM
Last Updated: March 13th 2026 11:05 AM
Share us
You May Like This

ਕੁੰਭ ਮੇਲੇ ‘ਚ ਵਾਇਰਲ ਹੋਈ ਕੁੜੀ ਮੋਨਾਲੀਸਾ ਨੇ ਬੀਤੇ ਦਿਨੀਂ ਫਰਮਾਨ ਨਾਮ ਦੇ ਮੁਸਲਿਮ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ।ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ।ਮੋਨਾਲੀਸਾ ਨੇ ਬਾਗਪਤ ਦੇ ਮੁਸਲਿਮ ਮੁੰਡੇ ਫਰਮਾਨ ਦੇ ਨਾਲ ਵਿਆਹ ਕਰਵਾਇਆ ਹੈ।ਫਰਮਾਨ ਦਾ ਸਬੰਧ ਬਾਗਪਤ ਦੇ ਪਲੜੀ ਪਿੰਡ ਦੇ ਨਾਲ ਹੈ ਅਤੇ ਉਹ ਦਿੱਲੀ ‘ਚ ਫ਼ਿਲਮਾਂ ਅਤੇ ਵੈੱਬ ਪ੍ਰੋਜੈਕਟਸ ‘ਚ ਕੰਮ ਕਰਦਾ ਹੈ।ਫਰਮਾਨ ਫ਼ਿਲਮ ‘ਮਣੀਪੁਰ ਫਾਈਲਸ’ ਦੀ ਸ਼ੂਟਿੰਗ ਦੇ ਦੌਰਾਨ ਮੋਨਾਲੀਸਾ ਨੂੰ ਮਿਲਿਆ ਸੀ ਅਤੇ ਇਸੇ ਦੌਰਾਨ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ ।

ਪਰਿਵਾਰ ਵਿਆਹ ਤੋਂ ਨਹੀਂ ਖੁਸ਼ 

ਮੋਨਾਲੀਸਾ ਤੇ ਫਰਮਾਨ ਦਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਫਰਮਾਨ ਨੂੰ ਤਾਂ ਉਸ ਦੇ ਘਰ ਵਾਲਿਆਂ ਨੇ ਘਰ ‘ਚ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ।ਫਰਮਾਨ ਨੇ ਇੰਟਰ ਕਾਲਜ ਤੋਂ ਪੜ੍ਹਾਈ ਕੀਤੀ ਹੈ ਅਤੇ ਇਸ ਤੋਂ ਬਾਅਦ ਵੈਦਿਕ ਜਨਤਾ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ ਹੈ।ਜਿਸ ਤੋਂ ਬਾਅਦ ਉਸ ਨੇ ਕੰਮ ਦੀ ਭਾਲ ਲਈ ਦਿੱਲੀ ਦਾ ਰੁਖ ਕੀਤਾ । ਇਸੇ ਦੌਰਾਨ ਹੀ ਉਸ ਦੀ ਮੁਲਾਕਾਤ ਮੋਨਾਲੀਸਾ ਦੇ ਨਾਲ ਹੋਈ ।ਇਸੇ ਦੌਰਾਨ ਹੀ ਦੋਵਾਂ ਦੀ ਦੋਸਤੀ ਹੋਈ ਜੋ ਬਾਅਦ ‘ਚ ਪਿਆਰ ਵਿੱਚ ਬਦਲ ਗਈ।ਹੁਣ ਦੋਵਾਂ ਨੇ ਵਿਆਹ ਰਚਾ ਲਿਆ ।

ਦੋਵਾਂ ਦਾ ਵਿਆਹ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।ਫਰਮਾਨ ਦੇ ਵਿਆਹ ਦੇ ਫੈਸਲੇ ਤੋਂ ਪਰਿਵਾਰ ਨਰਾਜ਼ ਹੈ ਅਤੇ ਉਸ ਦੇ ਪਿਤਾ ਜ਼ਾਫਰ ਅਲੀ ਅਤੇ ਭਰਾ ਸਮਦ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਸ ਵਿਆਹ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਇਸ ਰਿਸ਼ਤੇ ਤੋਂ ਖੁਸ਼ ਹਨ।ਉਸ ਦੇ ਪਿਤਾ ਦਾ ਕਹਿਣਾ ਹੈ ਕਿ “ਮੈਂ ਸਾਰੀਆਂ ਬਰਾਦਰੀਆਂ ‘ਚ ਬੈਠਦਾ ਹਾਂ, ਪੰਡਤ, ਜਾਟ ਸਭ ਮੈਨੂੰ ਜਾਣਦੇ ਹਨ । ਮੈਂ ਖੁਦ ਵੀ ਜੱਟ ਮੁਸਲਿਮ ਹਾਂ’।ਪਰ ਮੈਨੂੰ ਆਪਣੇ ਪੁੱਤਰ ਦੇ ਵਿਆਹ ਦੀ ਖ਼ਬਰ ਟੀਵੀ ਤੋਂ ਪਤਾ ਲੱਗੀ ਹੈ।ਮੈਂ ਫਰਮਾਨ ਨੂੰ ਘਰ ‘ਚ ਦਾਖਲ ਨਹੀਂ ਹੋਣ ਦੇਵਾਂਗਾ।

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi