Thursday, 21st of May 2026
×
ENTRY FORM

ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਹੋਏ ਹਨ ਪਰ ਉੱਥੇ ਸਲਮਾਨ ਖ਼ਾਨ ਦੇ ਹੋਣ ਦੀ ਖ਼ਬਰ ਮਿਲਦੇ ਹੀ ਮੀਡੀਆ ਵੀ ਪਹੁੰਚ ਜਾਂਦਾ ਹੈ।

Reported by:  GTC Punjabi Desk   |  Edited by:  Shaminder Kaur Kaler   |  May 20th 2026 10:47 AM  |  Updated: May 20th 2026 10:49 AM
Add GTC Punjabi on Google

ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਹੋਏ ਹਨ ਪਰ ਉੱਥੇ ਸਲਮਾਨ ਖ਼ਾਨ ਦੇ ਹੋਣ ਦੀ ਖ਼ਬਰ ਮਿਲਦੇ ਹੀ ਮੀਡੀਆ ਵੀ ਪਹੁੰਚ ਜਾਂਦਾ ਹੈ।

Reported by:  GTC Punjabi Desk
Edited by:  Shaminder Kaur Kaler
May 20th 2026 10:47 AM
Last Updated: May 20th 2026 10:49 AM
Share us
You May Like This

ਸਲਮਾਨ ਖ਼ਾਨ (Salman Khan)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਹੋਏ ਹਨ ਪਰ ਉੱਥੇ ਸਲਮਾਨ ਖ਼ਾਨ ਦੇ ਹੋਣ ਦੀ ਖ਼ਬਰ ਮਿਲਦੇ ਹੀ ਮੀਡੀਆ ਵੀ ਪਹੁੰਚ ਜਾਂਦਾ ਹੈ। ਮੀਡੀਆ ਨੂੰ ਉੱਥੇ ਵੇਖ ਕੇ ਸਲਮਾਨ ਖ਼ਾਨ ਦਾ ਪਾਰਾ ਚੜ੍ਹ ਜਾਂਦਾ ਹੈ ਅਤੇ ਉਹ ਮੀਡੀਆ ਨੂੰ ਵੇਖ ਕੇ ਭੜਕ ਜਾਂਦੇ ਹਨ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਲਮਾਨ ਖ਼ਾਨ ਮੱਥੇ ‘ਤੇ ਉਂਗਲ ਰੱਖਦੇ ਹੋਏ ਕਹਿ ਰਹੇ ਹਨ ਕਿ ਤੁਹਾਡਾ ਦਿਮਾਗ ਹੈਗਾ ਜਾਂ ਨਹੀਂ। ਜਿਸ ਤੋਂ ਬਾਅਦ ਮੀਡੀਆ ਕਰਮੀ ਉੱਥੋਂ ਹੱਟਦੇ ਨਹੀਂ ਅਤੇ ਸਲਮਾਨ ਖ਼ਾਨ ਦੀਆਂ ਤਸਵੀਰਾਂ ਲੈਂਦੇ ਰਹਿੰਦੇ ਹਨ ਅਤੇ ‘ਭਾਈ ਸੌਰੀ, ਭਾਈ ਸੌਰੀ’ ਕਹਿੰਦੇ ਰਹਿੰਦੇ ਹਨ ਪਰ ਉੱਥੋਂ ਜਾਂਦੇ ਨਹੀਂ ।

ਸੋਸ਼ਲ ਮੀਡੀਆ ‘ਤੇ ਸਲਮਾਨ ਖ਼ਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਸਲਮਾਨ ਦੇ ਇਸ ਰਵੱਈਏ ਨੂੰ ਸਹੀ ਦੱਸਦੇ ਹੋਏ ਮੀਡੀਆ ਕਰਮੀਆਂ ਨੂੰ ਝਾੜ ਪਾਈ ਹੈ। ਜਦੋਂਕਿ ਕੁਝ ਸਲਮਾਨ ਖ਼ਾਨ ਦੇ ਮੀਡੀਆ ਦੇ ਨਾਲ ਇਸ ਰਵਈਏ ਦੀ ਨਿਖੇਧੀ ਕਰ ਰਹੇ ਹਨ।ਵਾਇਰਲ ਭਿਆਨੀ ਨੇ ਲਿਖਿਆ “ਤੁਹਾਨੂੰ ਮੀਡੀਆ ਵਾਲਿਆਂ ਨੂੰ ਸੱਚਮੁੱਚ ਥੋੜ੍ਹੀ ਸ਼ਰਮ ਆਉਣੀ ਚਾਹੀਦੀ ਹੈ।

ਐਸਕੇ ਨੇ ਤੁਹਾਨੂੰ ਕਦੇ ਨਹੀਂ ਟਾਲਿਆ, ਪਰ ਹਸਪਤਾਲ ਦੇ ਬਾਹਰ ਇਸ ਤਰ੍ਹਾਂ ਚੀਕਣਾ ਬਿਲਕੁਲ ਘਿਣਾਉਣਾ ਹੈ। ਕੁਝ ਬੁਨਿਆਦੀ ਹਮਦਰਦੀ ਅਤੇ ਮਨੁੱਖਤਾ ਰੱਖੋ। ਲੋਕ ਇਲਾਜ ਅਤੇ ਸ਼ਾਂਤੀ ਲਈ ਹਸਪਤਾਲ ਜਾਂਦੇ ਹਨ, ਤੁਹਾਡੇ ਮਨੋਰੰਜਨ ਸਰਕਸ ਲਈ ਨਹੀਂ।ਐਸਕੇ ਇੱਥੇ ਬਿਲਕੁਲ ਸਹੀ ਹੈ ਅਤੇ ਮੀਡੀਆ ਦੇ ਅਸੰਵੇਦਨਸ਼ੀਲ ਅਤੇ ਅਣਮਨੁੱਖੀ ਵਿਵਹਾਰ ਪ੍ਰਤੀ ਉਸਦਾ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ”।

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi