ਮਾਸਟਰ ਸਲੀਮ ਨੇ ਜਦੋਂ ਮਨਜਿੰਦਰ ਗੁਲਸ਼ਨ ਨੂੰ ਕਿਹਾ ‘ਭੈਣੇ ਉਹਦੇ ਨਾਲ ਤਾਂ ਗਾ ਲੈਂਦੀ ਹੈਂ ਭਰਾ ਨਾਲ ਵੀ ਗਾ’
ਮਾਸਟਰ ਸਲੀਮ ਤੇ ਗੁਲਸ਼ਨ ਅਣਖੀਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਾਸਟਰ ਸਲੀਮ ਗੁਲਸ਼ਨ ਅਣਖੀਲਾ ਨੂੰ ਇੱਕ ਗੀਤ ਵਿਸ਼ੇਸ਼ ਗਾਉਣ ਦੇ ਲਈ ਕਹਿੰਦੇ ਹਨ ।ਜਿਸ ‘ਤੇ ਗੁਲਸ਼ਨ ਅਣਖੀਲਾ ਸ਼ਰਮਾ ਜਾਂਦੀ ਹੈ।
ਮਾਸਟਰ ਸਲੀਮ (Master Saleem) ਤੇ ਗੁਲਸ਼ਨ ਅਣਖੀਲਾ (Gulshan Ankhila) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਾਸਟਰ ਸਲੀਮ ਗੁਲਸ਼ਨ ਅਣਖੀਲਾ ਨੂੰ ਇੱਕ ਗੀਤ ਵਿਸ਼ੇਸ਼ ਗਾਉਣ ਦੇ ਲਈ ਕਹਿੰਦੇ ਹਨ ।ਜਿਸ ‘ਤੇ ਗੁਲਸ਼ਨ ਅਣਖੀਲਾ ਸ਼ਰਮਾ ਜਾਂਦੀ ਹੈ। ਜਿਸ ‘ਤੇ ਮਾਸਟਰ ਸਲੀਮ ਕਹਿੰਦੇ ਹਨ ।ਭੈਣੇ ਉਹਦੇ ਨਾਲ ਤਾਂ ਗਾ ਲੈਂਦੀ ਏਂ, ਹੁਣ ਭਰਾ ਦੇ ਨਾਲ ਵੀ ਗਾ। ਜਿਸ ਤੋਂ ਬਾਅਦ ਮਾਸਟਰ ਸਲੀਮ ਗਾਉਣਾ ਸ਼ੁਰੂ ਕਰਦੇ ਨੇ ਤਾਂ ਗੁਲਸ਼ਨ ਅਣਖੀਲਾ ਮਾਸਟਰ ਸਲੀਮ ਦਾ ਸਾਥ ਦਿੰਦੀ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਮਾਸਟਰ ਸਲੀਮ ਦਾ ਵਰਕ ਫ੍ਰੰਟ
ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਸਿਰਫ਼ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਇੰਡਸਟਰੀ ਲਈ ਵੀ ਗੀਤ ਗਾਏ ਹਨ। ਉਨ੍ਹਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਵੀ ਚੋਟੀ ਦੇ ਗਾਇਕ ਸਨ ।
ਉਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਹੈ।ਉਸਤਾਦ ਪੂਰਨ ਸ਼ਾਹ ਕੋਟੀ ਜੀ ਨੇ ਕਈ ਵੱਡੇ ਗਾਇਕਾਂ ਨੂੰ ਗਾਇਕੀ ਦੇ ਗੁਰ ਸਿਖਾਏ ਸਨ। ਜਿਸ ‘ਚ ਪਦਮ ਸ਼੍ਰੀ ਹੰਸ ਰਾਜ ਹੰਸ,ਜਸਬੀਰ ਜੱਸੀ ਸਣੇ ਕਈ ਗਾਇਕ ਸ਼ਾਮਿਲ ਹਨ।