ਗਾਇਕ ਅੰਮ੍ਰਿਤ ਮਾਨ ਨੂੰ ਮਿਲੀਆਂ ਦੋ ਨੰਨ੍ਹੀਆਂ ਬੱਚੀਆਂ, ਗਾਇਕ ਨੇ ਵੀਡੀਓ ਕੀਤਾ ਸਾਂਝਾ
ਗਾਇਕ ਅੰਮ੍ਰਿਤ ਮਾਨ ਦੇ ਨਾਲ ਦੋ ਨੰਨ੍ਹੀਆਂ ਬੱਚੀਆਂ ਨੇ ਮੁਲਾਕਾਤ ਕੀਤੀ । ਅੰਮ੍ਰਿਤ ਮਾਨ ਵੀ ਇਨ੍ਹਾਂ ਬੱਚੀਆਂ ਨੂੰ ਮਿਲੇ ਅਤੇ ਗੱਲਬਾਤ ਵੀ ਕੀਤੀ । ਅੰਮ੍ਰਿਤ ਮਾਨ ਨੇ ਇਨ੍ਹਾਂ ਬੱਚੀਆਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਮੇਰੇ ਲਈ ਗਿਫਟ ਲੈ ਕੇ ਆਈਆਂ ਸੀ ਇਹ ਪਿਆਰੀਆਂ ਰੂਹਾਂ, ਰੂਹ ਖੁਸ਼ ਹੋ ਗਈ ਇਨ੍ਹਾਂ ਨੂੰ ਮਿਲ ਕੇ”।
ਗਾਇਕ ਅੰਮ੍ਰਿਤ ਮਾਨ (Amrit Maan) ਦੇ ਨਾਲ ਦੋ ਨੰਨ੍ਹੀਆਂ ਬੱਚੀਆਂ ਨੇ ਮੁਲਾਕਾਤ ਕੀਤੀ । ਅੰਮ੍ਰਿਤ ਮਾਨ ਵੀ ਇਨ੍ਹਾਂ ਬੱਚੀਆਂ ਨੂੰ ਮਿਲੇ ਅਤੇ ਗੱਲਬਾਤ ਵੀ ਕੀਤੀ । ਅੰਮ੍ਰਿਤ ਮਾਨ ਨੇ ਇਨ੍ਹਾਂ ਬੱਚੀਆਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਮੇਰੇ ਲਈ ਗਿਫਟ ਲੈ ਕੇ ਆਈਆਂ ਸੀ ਇਹ ਪਿਆਰੀਆਂ ਰੂਹਾਂ, ਰੂਹ ਖੁਸ਼ ਹੋ ਗਈ ਇਨ੍ਹਾਂ ਨੂੰ ਮਿਲ ਕੇ”।ਅੰਮ੍ਰਿਤ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਕਈਆਂ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ਅਤੇ ਕਈਆਂ ਨੇ ਕਮੈਂਟ ਕਰਕੇ ਅੰਮ੍ਰਿਤ ਮਾਨ ਦੇ ਇਸ ਰਵੱਈਏ ਦੀ ਤਾਰੀਫ ਵੀ ਕੀਤੀ ਹੈ।

ਅੰਮ੍ਰਿਤ ਮਾਨ ਦਾ ਵਰਕ ਫ੍ਰੰਟ
ਅੰਮ੍ਰਿਤ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਸੀ।ਉਨ੍ਹਾਂ ਦੀ ਗਾਇਕੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ।ਅੰਮ੍ਰਿਤ ਮਾਨ ਨੇ ਗਾਇਕੀ ਤੋਂ ਇਲਾਵਾ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।
ਉਨ੍ਹਾਂ ਦੀਆਂ ਮੁੱਖ ਫ਼ਿਲਮਾਂ ‘ਚ ‘ਆਟੇ ਦੀ ਚਿੜ੍ਹੀ’, ‘ਬੱਬਰ’, ‘ਦੋ ਦੂਣੀ ਪੰਜ’ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬੰਬੀਹਾ ਬੋਲੇ, ਟ੍ਰੈਡਿੰਗ ਨਖਰਾ,ਸਿਰਾ ਈ ਹੋਊ, ਬਾਪੂ, ਮਾਂ ਸਣੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ।