ਗਾਇਕ ਆਰ ਨੇਤ ਨੇ ਦਿੱਤੀ ਬੱਚੇ ਨੂੰ ਗੁੜ੍ਹਤੀ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਆਰ ਨੇਤ ਨੇ ਬੱਚੇ ਨੂੰ ਗੁੜ੍ਹਤੀ ਦਿੱਤੀ ਹੈ। ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਤੇ ਰਿਐਕਸ਼ਨ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰ ਨੇਤ ਕੋਲ ਬੱਚੇ ਦੇ ਮਾਪੇ ਆਪਣੇ ਨਵ-ਜਨਮੇ ਬੱਚੇ ਨੂੰ ਲੈ ਕੇ ਪਹੁੰਚੇ ਹਨ।

By  Shaminder Kaur Kaler June 17th 2026 11:23 AM

ਗਾਇਕ ਆਰ ਨੇਤ (R Nait) ਨੇ ਬੱਚੇ ਨੂੰ ਗੁੜ੍ਹਤੀ ਦਿੱਤੀ ਹੈ। ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਤੇ ਰਿਐਕਸ਼ਨ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰ ਨੇਤ ਕੋਲ ਬੱਚੇ ਦੇ ਮਾਪੇ ਆਪਣੇ ਨਵ-ਜਨਮੇ ਬੱਚੇ ਨੂੰ ਲੈ ਕੇ ਪਹੁੰਚੇ ਹਨ। ਜਿਸ ਤੋਂ ਬਾਅਦ ਗਾਇਕ ਦੇ ਵੱਲੋਂ ਬੱਚੇ ਨੂੰ ਗੁੜ੍ਹਤੀ ਦਿੱਤੀ ਜਾ ਰਹੀ ਹੈ।


ਵੀਡੀਓ ‘ਚ ਸ਼ਖਸ ਦੱਸ ਰਿਹਾ ਹੈ ਕਿ ਬਾਰਾਂ ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤ ਦਾ ਜਨਮ ਹੋਇਆ ਹੈ। ਗੁੜ੍ਹਤੀ ਦੇਣ ਤੋਂ ਬਾਅਦ ਆਰ ਨੇਤ ਸਭ ਨੂੰ ਲੱਡੂ ਵੰਡਦੇ ਹੋਏ ਨਜ਼ਰ ਆ ਰਹੇ ਹਨ ।


ਗਾਇਕ ਵੱਲੋਂ ਗੁੜ੍ਹਤੀ ਦੇਣ ਤੋਂ ਬਾਅਦ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਇਹ ਵੀ ਤੁਹਾਡੇ ਵਾਂਗ ਸਮਾਜ ਸੇਵੀ ਬਣੂ ।ਆਰ ਨੇਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਡਿਫਾਲਟਰ, ਬਾਪੂ ਸਣੇ ਕਈ ਗੀਤ ਸ਼ਾਮਿਲ ਹਨ । ਹਾਲ ਹੀ ‘ਚ ਉਹ ਉਸ ਵੇਲੇ ਚਰਚਾ ‘ਚ ਆ ਗਏ ਜਦੋਂ ਉਨ੍ਹਾਂ ਦਾ ਗੀਤ ‘ਰੀਲ’ ਰਿਲੀਜ਼ ਹੋਇਆ । 

© Copyright Galactic Television & Communications Pvt. Ltd. 2026. All rights reserved.