ਡਾਂਸਰ ਦੇ ਨਾਲ ਇੱਕ ਸ਼ਖਸ ਨੇ ਕੀਤੀ ਬਦਸਲੂਕੀ, ਡਾਂਸਰ ਨੇ ਮਾਰਿਆ ਥੱਪੜ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਯੂਪੀ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ੋਅ ਦੇ ਦੌਰਾਨ ਦਾ…ਜਿੱਥੇ ਯੂਪੀ ਦੀ ਪ੍ਰਸਿੱਧ ਡਾਂਸਰ ਸਟੇਜ ‘ਤੇ ਡਾਂਸ ਕਰ ਰਹੀ ਸੀ। ਇਸੇ ਦੌਰਾਨ ਇੱਕ ਸ਼ਖਸ ਸਟੇਜ ‘ਤੇ ਆਉਂਦਾ ਹੈ ਅਤੇ ਡਾਂਸਰ ਨੂੰ ਪਿੱਛੋਂ ਆ ਕੇ ਫੜ੍ਹ ਲੈਂਦਾ ਹੈ । ਜਿਸ ਤੋਂ ਬਾਅਦ ਡਾਂਸਰ ਦਾ ਗੁੱਸਾ ਭੜਕ ਜਾਂਦਾ ਹੈ ਅਤੇ ਉਹ ਉਸ ਸ਼ਖਸ ਨੂੰ ਥੱਪੜ ਮਾਰ ਦਿੰਦੀ ਹੈ ਅਤੇ ਵਿਚਾਲੇ ਹੀ ਸ਼ੋਅ ਰੋਕ ਦਿੰਦੀ ਹੈ ਅਤੇ ਉਸ ਸ਼ਖਸ ਨੂੰ ਖਰੀਆਂ ਖੋਟੀਆਂ ਸੁਣਾਉਂਦੀ ਹੈ।

ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਵੱਡੇ ਵੱਡੇ ਗਾਇਕਾਂ ਦੇ ਸਟੇਜ ‘ਤੇ ਤਾਂ ਫੈਨਸ ਨੂੰ ਬੇਕਾਬੂ ਹੁੰਦੇ ਹੋਏ ਤੁਸੀਂ ਵੇਖਿਆ ਹੋਣਾ ਹੈ। ਪਰ ਅੱਜ ਕੱਲ੍ਹ ਛੋਟੇ ਛੋਟੇ ਸਟੇਜ ‘ਤੇ ਵੀ ਅਜਿਹੀਆਂ ਘਟਨਾਵਾਂ ਹੋਣ ਲੱਗ ਪਈਆਂ ਹਨ। ਅੱਜ ਬੇਸ਼ੱਕ ਅਸੀਂ ਚੰਨ ‘ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ ।ਪਰ ਅੱਜ ਵੀ ਲੋਕਾਂ ਦੀ ਮਾਨਸਿਕਤਾ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਕੁੜੀਆਂ ਨੂੰ ਕੁਝ ਲੋਕ ਭੋਗ ਵਿਲਾਸ ਦਾ ਸਮਾਨ ਹੀ ਸਮਝਦੇ ਹਨ ਅਤੇ ਗੰਦੀਆਂ ਨਜ਼ਰਾਂ ਦੇ ਨਾਲ ਉਨ੍ਹਾਂ ਨੂੰ ਵੇਖਿਆ ਜਾਂਦਾ ਹੈ। ਜ਼ਰੂਰਤ ਹੈ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕਰੜੀ ਕਾਰਵਾਈ ਕਰਨ ਦੀ ਤਾਂ ਕਿ ਮੁੜ ਤੋਂ ਅਜਿਹੀਆਂ ਵਾਰਦਾਤਾਂ ਨੂੰ ਇਹ ਅੰਜ਼ਾਮ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ।