ਗੀਤਕਾਰ ਬੰਟੀ ਬੈਂਸ ਦੀ ਮਜੀਠੀਆ ਦੇ ਬਿਆਨ ‘ਤੇ ਪ੍ਰਤੀਕਿਰਿਆ, ਕਿਹਾ “ਮੇਰਾ ਨਾਂਅ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ”

ਗੀਤਕਾਰ ਬੰਟੀ ਬੈਂਸ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ‘ਤੇ ਕਰੜਾ ਪ੍ਰਤੀਕਰਮ ਦੇ ਰਿਹਾ ਹੈ। ਬੰਟੀ ਬੈਂਸ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਆਹ ਜਿਹੜੇ ਤੇਰੇ ਚੇਲੇ ਬਾਲ ਕੇ ਸਵਾਲ ਪੁੱਛ ਰਹੇ ਹਨ। ਸਭ ਦੇ ਜਵਾਬ ਮੈਂ ਤੇਰੇ ਨਾਲ ਬਹਿ ਕੇ ਦੇਣਾ ਚਾਹੁੰਦਾ ਹਾਂ।

By  Shaminder Kaur Kaler May 11th 2026 01:30 PM

ਗੀਤਕਾਰ ਬੰਟੀ ਬੈਂਸ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ‘ਤੇ ਕਰੜਾ ਪ੍ਰਤੀਕਰਮ ਦੇ ਰਿਹਾ ਹੈ। ਬੰਟੀ ਬੈਂਸ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਆਹ ਜਿਹੜੇ ਤੇਰੇ ਚੇਲੇ ਬਾਲ ਕੇ ਸਵਾਲ ਪੁੱਛ ਰਹੇ ਹਨ। ਸਭ ਦੇ ਜਵਾਬ ਮੈਂ ਤੇਰੇ ਨਾਲ ਬਹਿ ਕੇ ਦੇਣਾ ਚਾਹੁੰਦਾ ਹਾਂ। ਜੋ ਵੀ ਤੂੰ ਮੇਰੇ ‘ਤੇ ਇਲਜ਼ਾਮ ਲਾਏ ਨੇ,ਬੰਟੀ ਬੈਂਸ ਵਿਦੇਸ਼ ਭੱਜਣ ਲਗਿਆ, ਇਹਦੀ ਐਲਓਸੀ  ਕੱਢ ਦਿਓ, ਸਰਕਾਰੀ ਖਜ਼ਾਨਾ ਲੁੱਟਣ ਵਾਲਾ, ਕਿਸੇ ਦੀ ਕਮਾਈ ਦੱਬਣ ਵਾਲਾ, ਇਹ ਫੜਿਆ ਜਾਊਗਾ, ਇਹਨਾਂ ਇਲਜ਼ਾਮਾਂ ਕਰਕੇ ਮੈਨੂੰ ਚੈਨ ਨਹੀਂ ਆ ਰਿਹਾ। 

ਮੈਂ ਜ਼ਮੀਨ ਤੋਂ ਉੱਠ ਕੇ ਆਪਣੀ ਮਿਹਨਤ ਨਾਲ ਅੱਜ ਤੱਕ ਹਰ ਚੀਜ਼ ਤੇ ਆਪਣਾ ਨਾਮ ਬਣਾਇਆ ਹੈ। ਤੇਰੇ ਬੰਦਿਆਂ ਦੇ ਬਹੁਤ ਮੈਸੇਜ ਆ ਰਹੇ ਨੇ ਕਿ ਤੂੰ ਜੋ ਗੱਲ ਕਰਦਾ ਏਂ, ਬੜੀ ਪੱਕੀ ਕਰਦਾ ਏਂ ਤੇ ਪਿੱਛੇ ਨਹੀਂ ਹਟਦਾ ਤੇਰੇ ਬੰਦਿਆਂ ਦੇ ਬਹੁਤ ਮੈਸੇਜ ਆ ਰਹੇ ਕਿ ਤੂੰ ਜੋ ਗੱਲ ਕਰਦਾ ਏ ਬੜੀ ਪੱਕੀ ਕਰਦਾ ਹੈਂ ਅਤੇ ਉਸ ਤੋਂ ਪਿੱਛੇ ਨਹੀਂ ਹੱਟਦਾ।


ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਦੋਵੇਂ ਇੱਕੋ ਪਲੇਟਫਾਰਮ ਤੇ ਆ ਕੇ ਲੋਕਾਂ ਸਾਹਮਣੇ ਗੱਲ ਕਰੀਏ । ਟਾਈਮ ਜਗ੍ਹਾ, ਰਿਪੋਰਟਰ, ਸਭ ਤੇਰੀ ਮਰਜ਼ੀ ਦਾ” । 


ਬੰਟੀ ਬੈਂਸ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਅਰਸ਼ਦੀਪ ਕਲੇਰ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਹ ਸਭ ਕੁਝ ਬੰਦ ਕਰਨ ਦੀ ਗੱਲ ਆਖੀ ਹੈ। 

© Copyright Galactic Television & Communications Pvt. Ltd. 2026. All rights reserved.