ਮਰਹੂਮ ਅਦਾਕਾਰ ਜਸਵਿੰਦਰ ਭੱਲਾ ‘ਕੈਰੀ ਆਨ ਜੱਟਾ-4’ ‘ਚ ਨਜ਼ਰ ਆਉਣਗੇ, ਜਾਣੋ ਕਿਸ ਤਕਨੀਕ ਦਾ ਹੋਵੇਗਾ ਇਸਤੇਮਾਲ

ਮਰਹੂਮ ਅਦਾਕਾਰ ਜਸਵਿੰਦਰ ਭੱਲਾ ‘ਕੈਰੀ ਆਨ ਜੱਟਾ-੪’ ‘ਚ ਨਜ਼ਰ ਆਉਣਗੇ ।ਜੀ ਹਾਂ ਤਕਨੀਕ ਦੇ ਇਸ ਯੁੱਗ ‘ਚ ਸਭ ਕੁਝ ਸੰਭਵ ਹੈ। ਜਸਵਿੰਦਰ ਭੱਲਾ ਇਸ ਫ਼ਿਲਮ ‘ਚ ਤੁਹਾਡੇ ਢਿੱਡੀਂ ਪੀੜਾਂ ਪਾਉਣਗੇ ।

By  Shaminder Kaur Kaler November 29th 2025 01:10 PM -- Updated: November 29th 2025 01:19 PM

ਮਰਹੂਮ ਅਦਾਕਾਰ ਜਸਵਿੰਦਰ ਭੱਲਾ (Jaswinder Bhalla) ‘ਕੈਰੀ ਆਨ ਜੱਟਾ-4’ ‘ਚ ਨਜ਼ਰ ਆਉਣਗੇ ।ਜੀ ਹਾਂ ਤਕਨੀਕ ਦੇ ਇਸ ਯੁੱਗ ‘ਚ ਸਭ ਕੁਝ ਸੰਭਵ ਹੈ। ਜਸਵਿੰਦਰ ਭੱਲਾ ਇਸ ਫ਼ਿਲਮ ‘ਚ ਤੁਹਾਡੇ ਢਿੱਡੀਂ ਪੀੜਾਂ ਪਾਉਣਗੇ । ਬੇਸ਼ੱਕ ਉਹ ਇਸ ਦੁਨੀਆ ਤੇ ਨਹੀਂ ਹਨ, ਪਰ ਤਕਨੀਕ ਦੇ ਨਾਲ ਅਜਿਹਾ ਕਰ ਪਾਉਣਾ ਸੰਭਵ ਹੈ। ਜੀ ਹਾਂ ਏਆਈ ਤਕਨੀਕ ਦੇ ਨਾਲ ਉਨ੍ਹਾਂ ਦੇ ਕਿਰਦਾਰ ਨੂੰ ਰੀਕ੍ਰੀਏਟ ਕੀਤਾ ਜਾਵੇਗਾ।


ਇਸ ਸਬੰਧੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਹਾਲ ਹੀ ‘ਚ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’ ਦੇ ਇੱਕ ਈਵੈਂਟ ਦੇ ਦੌਰਾਨ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ “ਸਾਡੀ ਨਵੀਂ ਫਿਲਮ ਬਣਨੀ ਹੈ 'ਕੈਰੀ ਆਨ ਜੱਟਾ 4', ਜਿਸ ਵਿੱਚ ਅਸੀਂ ਸੋਚ ਰਹੇ ਹਾਂ ਕਿ ਅਦਾਕਾਰ ਜਸਵਿੰਦਰ ਭੱਲਾ ਨੂੰ ਏਆਈ ਦੇ ਜ਼ਰੀਏ ਉਸ ਵਿੱਚ ਰੱਖੀਏ, ਇਸ ਸੰਬੰਧੀ ਮੇਕਰਸ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਪਾਤਰ ਜੋ ਸਾਡੇ ਤੋਂ ਵਿਛੋੜਾ ਲੈ ਗਏ ਹਨ, ਉਨ੍ਹਾਂ ਨੂੰ ਏਆਈ ਤਕਨੀਕ ਦੇ ਜ਼ਰੀਏ ਫਿਲਮਾਂ ਵਿੱਚ ਸ਼ਾਮਿਲ ਕਰੀਏ।"

ਅਗਸਤ ਮਹੀਨੇ ‘ਚ ਹੋਇਆ ਸੀ ਦਿਹਾਂਤ 

ਅਦਾਕਾਰ ਜਸਵਿੰਦਰ ਭੱਲਾ ਦਾ ਅਗਸਤ ਮਹੀਨੇ ‘ਚ ਦਿਹਾਂਤ ਹੋ ਗਿਆ ਸੀ।ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਿਆ ਸੀ, ਬਲਕਿ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਵੀ ਲੰਮਾ ਸਮਾਂ ਦਰਸ਼ਕਾਂ ਦੇ ਦਿਲਾਂ ਤੇ ਰਾਜ ਕੀਤਾ ਸੀ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਵੇਖ ਕੇ ਮੂੰਹ ਤੇ ਖੁਦ-ਬ-ਖੁਦ ਮੁਸਕਾਨ ਆ ਜਾਂਦੀ ਸੀ।


© Copyright Galactic Television & Communications Pvt. Ltd. 2026. All rights reserved.