ਹਰਭਜਨ ਮਾਨ ਨੇ ਕਿਹਾ ‘ਬੀਬੀਆਂ ਨੀਂ ਸੂਟਾਂ ਨਾਲ ਨਹੀਂ ਰੱਜਦੀਆਂ ਤੇ ਬੰਦੇ ਕਦੇ ਟਾਈ ਬਦਲ ਲਈ, ਕਦੇ ਸ਼ਰਟ ਬਦਲ ਲਈ’

ਹਰਭਜਨ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬੀਬੀਆਂ ਦੇ ਸੂਟਾਂ ਦੇ ਸ਼ੌਕ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਹਰਭਜਨ ਮਾਨ ਕਹਿ ਰਹੇ ਹਨ ਕਿ ਸੂਟ ਸਾੜ੍ਹੀਆਂ ਜਿੰਨੀਆਂ ਮਰਜ਼ੀ ਹੋਣ, ਅਸੀਂ ਵੀ ਜਦੋਂ ਬਾਹਰ ਜਾਈਦਾ ਹੈ ਤਾਂ ਸੂਟਕੇਸ ਭਰੇ ਪਏ ਹੁੰਦੇ ਹਨ ।

By  Shaminder Kaur Kaler July 3rd 2026 11:00 AM

ਹਰਭਜਨ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬੀਬੀਆਂ ਦੇ ਸੂਟਾਂ ਦੇ ਸ਼ੌਕ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਹਰਭਜਨ ਮਾਨ ਕਹਿ ਰਹੇ ਹਨ ਕਿ ਸੂਟ ਸਾੜ੍ਹੀਆਂ ਜਿੰਨੀਆਂ ਮਰਜ਼ੀ ਹੋਣ, ਅਸੀਂ ਵੀ ਜਦੋਂ ਬਾਹਰ ਜਾਈਦਾ ਹੈ ਤਾਂ ਸੂਟਕੇਸ ਭਰੇ ਪਏ ਹੁੰਦੇ ਹਨ । ਪਰ ਬੰਦੇ ਵਿਆਹਾਂ ਦੇ ਸਾਰੇ ਸੀਜ਼ਨ ‘ਚ ਕਦੇ ਟਾਈ ਬਦਲ ਲਈ, ਕਦੇ ਸ਼ਰਟ ਬਦਲ ਲਈ ਤੇ ਇਸੇ ਦੇ ਨਾਲ ਸਾਰਾ ਸੀਜ਼ਨ ਵਿਆਹਾਂ ਦਾ ਲੰਘਾ ਦਿੰਦੇ ਨੇ ।


ਪਰ ਬੀਬੀਆਂ ਨੂੰ ਜਿੰਨੇ ਮਰਜ਼ੀ ਸਵਾ ਸਵਾ ਕੇ ਦਈ ਜਾਓ ਪਰ ਬੀਬੀਆਂ ਨੂੰ ਰੱਜ ਨਹੀਂ ਆਉਂਦਾ ।ਉਨ੍ਹਾਂ ਨੇ ਕਿਹਾ ਬੰਦੇ ਸਾਰਾ ਸੀਜ਼ਨ ਇੱਕ ਦੋ ਸੂਟਾਂ ਨਾਲ ਹੀ ਲੰਘਾ ਦਿੰਦੇ ਹਨ।ਹਰਭਜਨ ਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਹਰਭਜਨ ਮਾਨ ਦਾ ਵਰਕ ਫ੍ਰੰਟ 

ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇਨ੍ਹੀਂ ਦਿਨੀਂ ਉਹ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਲਦ ਹੀ ਉਹ ਆਪਣੇ ਪੁੱਤਰ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ।ਉਨ੍ਹਾਂ ਦੀ ਧੀ ਵੀ ਡਾਇਰੈਕਸ਼ਨ ਦੇ ਖੇਤਰ ‘ਚ ਕੰਮ ਕਰ ਰਹੀ ਹੈ। 

© Copyright Galactic Television & Communications Pvt. Ltd. 2026. All rights reserved.