ਗੁਰਲੇਜ ਅਖਤਰ ਦੀ ਛੋਟੀ ਜਿਹੀ ਧੀ ਨੇ ਕੀਤਾ ਡਾਂਸ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਵੀ ਆਪਣੀ ਮਾਂ ਦੇ ਵਾਂਗ ਡਾਂਸ ਦੇ ਗੁਰ ਸਿੱਖ ਰਹੀ ਹੈ। ਹੁਣ ਹਰਗੁਨਵੀਰ ਕੌਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਗੁਰਲੇਜ ਅਖਤਰ(Gurlej Akhtar) ਦੀ ਧੀ ਹਰਗੁਨਵੀਰ ਕੌਰ ਵੀ ਆਪਣੀ ਮਾਂ ਦੇ ਵਾਂਗ ਡਾਂਸ ਦੇ ਗੁਰ ਸਿੱਖ ਰਹੀ ਹੈ। ਹੁਣ ਹਰਗੁਨਵੀਰ ਕੌਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟੀ ਜਿਹੀ ਹਰਗੁਨਵੀਰ ਕੌਰ ਆਪਣੀ ਮੰਮੀ ਦੇ ਗੀਤ ‘ਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕਾ ਦੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
_db347b94a9736125d69b96036c017d2d_1280X720.webp)
ਗਾਇਕਾ ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਸਿੱਖ ਰਿਹਾ ਹੈ ਅਤੇ ਦਾਨਵੀਰ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਰਿਲੀਜ਼ ਹੋੋ ਚੁੱਕੇ ਹਨ । ਇਸ ਦੇ ਨਾਲ ਹੀ ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਅਤੇ ਭੈਣ ਜੈਸਮੀਨ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ਨੂੰ ਸਮਰਪਿਤ ਹਨ।