ਗੁਰਲੀਨ ਚੋਪੜਾ ਨੇ ਪਤੀ ਦੇ ਨਾਲ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਲਗਾਈ ਛਬੀਲ, ਵੀਡੀਓ ਆਇਆ ਸਾਹਮਣੇ

ਗੁਰਲੀਨ ਚੋਪੜਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਤੋਂ ਅਕਸਰ ਵੀਡੀਓ ਸਾਂਝੀਆਂ ਕਰਦੇ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਦੇ ਪਤੀ ਦਵਿੰਦਰ ਰੰਧਾਵਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ।

By  Shaminder Kaur Kaler June 19th 2026 11:40 AM -- Updated: June 19th 2026 12:41 PM

ਗੁਰਲੀਨ ਚੋਪੜਾ (Gurleen Chopra) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਤੋਂ ਅਕਸਰ ਵੀਡੀਓ ਸਾਂਝੀਆਂ ਕਰਦੇ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਦੇ ਪਤੀ ਦਵਿੰਦਰ ਰੰਧਾਵਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦੋਵੇਂ ਜਣੇ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਛਬੀਲ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।


ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ਜੋੜੀ ਦੇ ਸੇਵਾ ਭਾਵ ਦੀ ਤਾਰੀਫ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਹਰ ਕੋਈ ਜੋੋੜੀ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। 


ਗੁਰਲੀਨ ਚੋਪੜਾ ਦਾ ਵਰਕ ਫ੍ਰੰਟ 

ਅਦਾਕਾਰਾ ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੁਰਜੀਤ ਬਿੰਦਰਖੀਆ ਦੇ ਗੀਤ ‘ਸਾਨੂੰ ਟੇਢੀ ਟੇਢੀ ਤੱਕਦੀ ਤੂੰ’ ਦੇ ਨਾਲ ਕੀਤੀ ਸੀ। ਇਸ ਗੀਤ ‘ਚ ਗੁਰਲੀਨ ਚੋਪੜਾ ਬਤੌਰ ਮਾਡਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਉਸ ਵੇਲੇ ਚਰਚਾ ‘ਚ ਆਈ ਜਦੋਂ ਉਨ੍ਹਾਂ ਨੇ ਬੱਬੂ ਮਾਨ ਦੇ ਨਾਲ ਫ਼ਿਲਮ ‘ਚ ਕੰਮ ਕੀਤਾ ਸੀ । ਗੁਰਲੀਨ ਚੋਪੜਾ ਨੇ ਜਿੱਥੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ, ਉੱਥੇ ਹੀ ਸਾਊਥ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੀ ਹੈ। 

© Copyright Galactic Television & Communications Pvt. Ltd. 2026. All rights reserved.