ਗੁਰਿੰਦਰਵੀਰ ਸਿੰਘ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ, 10.09 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਦੀ ਦੌੜ, ਜਸਬੀਰ ਜੱਸੀ ਨੇ ਦਿੱਤੀ ਵਧਾਈ

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਗੁਰਿੰਦਰਵੀਰ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ ਬਣ ਗਏ ਹਨ । ਗੁਰਿੰਦਰਵੀਰ ਨੇ ਸੌ ਮੀਟਰ ਦੀ ਦੌੜ 10.09 ਸਕਿੰਟ ‘ਚ ਪੂਰੀ ਕੀਤੀ ਹੈ।ਭਾਰਤ ਦੇ ਇਤਿਹਾਸ ‘ਚ ਉਹ ਸਭ ਤੋਂ ਤੇਜ਼ ਭੱਜਣ ਵਾਲੇ ਅਥਲੀਟ ਬਣ ਗਏ ਹਨ।

By  Shaminder Kaur Kaler May 25th 2026 11:47 AM

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਗੁਰਿੰਦਰਵੀਰ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ ਬਣ ਗਏ ਹਨ । ਗੁਰਿੰਦਰਵੀਰ ਨੇ ਸੌ ਮੀਟਰ ਦੀ ਦੌੜ 10.09 ਸਕਿੰਟ ‘ਚ ਪੂਰੀ ਕੀਤੀ ਹੈ।ਭਾਰਤ ਦੇ ਇਤਿਹਾਸ ‘ਚ ਉਹ ਸਭ ਤੋਂ ਤੇਜ਼ ਭੱਜਣ ਵਾਲੇ ਅਥਲੀਟ ਬਣ ਗਏ ਹਨ। ਗਾਇਕ ਗੁਰਿੰਦਰਵੀਰ ਨੂੰ ਜਸਬੀਰ ਜੱਸੀ ਨੇ ਵੀ ਵਧਾਈ ਦਿੱਤੀ ਹੈ।


ਗੁਰਿੰਦਰਵੀਰ ਪੰਜਾਬ ਦੇ ਜਲੰਧਰ ਦੇ ਪਿੰਡ ਪਤਿਆਲ ਦੇ ਰਹਿਣ ਵਾਲੇ ਜਨ ਅਤੇ ਉਨ੍ਹਾਂ ਨੇ ਐਥਲੈਟਿਕਸ ਦੀ ਸ਼ੁਰੂਆਤ ਛੇਵੀਂ ਕਲਾਸ ਤੋਂ ਹੀ ਸ਼ੁਰੂ ਕਰ ਦਿੱਤੀ ਸੀ ।ਗੁਰਿੰਦਰਵੀਰ ਦੇ ਪਿਤਾ ਕਮਲਜੀਤ ਸਿੰਘ ਪੰਜਾਬ ਪੁਲਿਸ ‘ਚ ਏਐਸਆਈ ਹਨ ।ਕਮਲਜੀਤ ਸਿੰਘ ਖੁਦ ਵੀ ਵਾਲੀਬਾਲ ਦੇ ਖਿਡਾਰੀ ਰਹਿ ਚੁੱਕੇ ਹਨ ।

ਨੌਵੀਂ ਕਲਾਸ ‘ਚ ਪਹੁੰਚਣ ‘ਤੇ ਗੁਰਿੰਦਰਵੀਰ ਸਿੰਘ ਨੇ ਕੋਚ ਸਰਵਨ ਸਿੰਘ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਲੰਮੇ ਸਮੇਂ ਦੀ ਘਾਲਣਾ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਗੁਰਿੰਦਰਵੀਰ ਦੀ ਇਸ ਪ੍ਰਾਪਤੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਅਤੇ ਹਰ ਕੋਈ ਉਸ ਨੂੰ ਵਧਾਈਆਂ ਦੇ ਰਿਹਾ ਹੈ। ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਵਧਾਈ ਦੇਣ ਦੇ ਲਈ ਉਨ੍ਹਾਂ ਦੇ ਘਰ ‘ਚ ਪਹੁੰਚ ਰਹੇ ਹਨ।

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.