ਗੁਲਾਬ ਸਿੱਧੂ ਨੇ ਵਿਖਾਈ ਦਰਿਆਦਿਲੀ, ਜ਼ਰੂਰਤਮੰਦ ਬੱਚੇ ਨੂੰ ਦਿੱਤੇ ਪੈਸੇ, ਵੀਡੀਓ ਹੋ ਰਿਹਾ ਵਾਇਰਲ
ਗੁਲਾਬ ਸਿੱਧੂ (Gulab Sidhu) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਇਹ ਦਰਿਆਦਿਲੀ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੇ। ਗੁਲਾਬ ਸਿੱਧੂ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਹਕੁਝ ਸਮਾਂ ਪਹਿਲਾਂ ਉਹ ਕਿਰਨਾ ਬਠਿੰਡੇ ਵਾਲੀ ਦੀ ਮਦਦ ਕਰਦੇ ਹੋਏ ਨਜ਼ਰ ਆਏ ਸਨ । ਹੁਣ ਇੱਕ ਗਰੀਬ ਬੱਚੇ ਨੂੰ ਪੈਸੇ ਦਿੰਦੇ ਹੋਏ ਨਜ਼ਰ ਆਏ ।
ਗੁਲਾਬ ਸਿੱਧੂ (Gulab Sidhu) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਇਹ ਦਰਿਆਦਿਲੀ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੇ। ਗੁਲਾਬ ਸਿੱਧੂ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਹਕੁਝ ਸਮਾਂ ਪਹਿਲਾਂ ਉਹ ਕਿਰਨਾ ਬਠਿੰਡੇ ਵਾਲੀ ਦੀ ਮਦਦ ਕਰਦੇ ਹੋਏ ਨਜ਼ਰ ਆਏ ਸਨ । ਹੁਣ ਇੱਕ ਗਰੀਬ ਬੱਚੇ ਨੂੰ ਪੈਸੇ ਦਿੰਦੇ ਹੋਏ ਨਜ਼ਰ ਆਏ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
_5e706af41556c1c67ca6687ede0f319c_1280X720.webp)
ਜਿਸ ‘ਚ ਉਹ ਇਸ ਗਰੀਬ ਬੱਚੇ ਨੂੰ ਪੈਸੇ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਗੁਲਾਬ ਸਿੱਧੂ ਇਸ ਬੱਚੇ ਨੂੰ ਪੈਸੇ ਦਿੰਦੇ ਹੋਏ ਕਹਿੰਦੇ ਹਨ ਕਿ ‘ਤੇਰੀ ਭੈਣ ਵੀ ਹੈ ਤਾਂ ਮੁੰਡਾ ਅੱਗੋਂ ਕਹਿੰਦਾ ਹੈ ਕਿ ਹਾਂ ਜੀ, ਜਿਸ ਤੋਂ ਬਾਅਦ ਉਹ ਮੁੰਡੇ ਨੂੰ ਹੋਰ ਪੈਸੇ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਇਹ ਤੇਰੀ ਭੈਣ ਨੂੰ ਦੇਣੇ ਹਨ । ਜਿਸ ਤੋਂ ਬਾਅਦ ਮੁੰਡਾ ਕਹਿੰਦਾ ਹੈ ਕਿ ਠੀਕ ਹੈ। ਸੋਸ਼ਲ ਮੀਡੀਆ ਤੇ ਗੁਲਾਬ ਸਿੱਧੂ ਦੇ ਇਸ ਰਵਈਏ ਦੀ ਫੈਨਸ ਦੇ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਗੁਲਾਬ ਸਿੱਧੂ ਦਾ ਵਰਕ ਫ੍ਰੰਟ
ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏਵ ਤਾਂ ਚਾਹ, ਐਨਕ, ਫ਼ਿਲਟਰ ਸਣੇ ਕਈ ਹਿੱਟ ਗੀਤ ਉਹ ਗਾ ਚੁੱਕੇ ਹਨ ।