ਜੀਟੀਸੀ ਨੈੱਟਵਰਕ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ

ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚ ਰਹੀਆਂ ਹਨ । ਮੀਰੀ ਪੀਰੀ ਦੇ ਮਾਲਕ, ਮਜ਼ਲੂਮਾਂ ਦੇ ਰੱਖਿਅਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦ ‘ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ।

By  Shaminder Kaur Kaler October 21st 2025 01:12 PM -- Updated: October 21st 2025 01:18 PM

ਅੱਜ ਬੰਦੀ ਛੋੜ ਦਿਵਸ ( Bandi Chhor Divas) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚ ਰਹੀਆਂ ਹਨ । ਮੀਰੀ ਪੀਰੀ ਦੇ ਮਾਲਕ, ਮਜ਼ਲੂਮਾਂ ਦੇ ਰੱਖਿਅਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦ ‘ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਗੁਰੁ ਸਾਹਿਬ ਬਵੰਜਾ ਦੇਸੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਛੁਡਵਾ ਕੇ ਲਿਆਏ ਸਨ। 

ਹੋਰ ਪੜ੍ਹੋ :  ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਸਰਾਨੀ, 84 ਸਾਲ ਦੀ ਉਮਰ ‘ਚ ਦਿਹਾਂਤ

 ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਨਾਲ ਟਾਕਰਾ ਕਰਨ ਦੇ ਲਈ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸ਼ਤਰਧਾਰੀ  ਹੋਣ ਦੇ ਲਈ ਪ੍ਰੇਰਦਿਆਂ, ਘੋੜ ਸਵਾਰੀ ਤੇ  ਯੁੱਧ ਕਲਾ ‘ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ ਸੀ ।ਇਸ  ਦੇ  ਨਾਲ-ਨਾਲ ਗੁਰੁ ਸਾਹਿਬ ਨੇ ਅਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਵੀ ਕੀਤੀ । ਉਨ੍ਹਾਂ ਦੀ ਆਜ਼ਾਦ ਹੋਂਦ ਹਸਤੀ ਤੇ ਬੁਲੰਦ ਸ਼ਖਸੀਅਤ ਸਮੇਂ ਦੀ ਹਕੂਮਤ ਨੂੰ ਰੜਕਣ ਲੱਗ ਪਈ ਸੀ।ਬਾਦਸ਼ਾਹ ਜਹਾਂਗੀਰ ਨੇ ਚਾਲਾਂ ਚੱਲ ਕੇ ਗੁਰੁ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ‘ਚ ਬੰਦੀ ਬਣਾ ਲਿਆ ਅਤੇ ਗੁਰੁ ਸਾਹਿਬ ਨੂੰ ਬੰਦੀ ਬਣਾਏ ਜਾਣ ਤੇ ਸਿੱਖ ਸੰਗਤਾਂ ‘ਚ ਰੋਹ ਪੈਦਾ ਹੋ ਗਿਆ ।

ਜਿਸ ਦੇ ਨਤੀਜੇ ਵਜੋਂ ਬਾਦਸ਼ਾਹ ਨੇ ਗੁਰੁ ਸਾਹਿਬ ਨੂੰ ਆਜ਼ਾਦ ਕਰਨ ਦਾ ਫੈਸਲਾ ਕੀਤਾ । ਪਰ ਗੁਰੁ ਸਾਹਿਬ ਜਹਾਂਗੀਰ ਨੂੰ ਆਪਣੇ ਨਾਲ ਨਜ਼ਰਬੰਦ ਰਾਜਿਆਂ ਨੂੰ ਵੀ ਰਿਹਾਅ ਕਰਨ ਦੀ ਸ਼ਰਤ ਰੱਖੀ । ਜਿਸ ਨੂੰ ਬਾਦਸ਼ਾਹ ਨੇ ਇਸ ਸ਼ਰਤ ਤੇ ਪ੍ਰਵਾਨ ਕੀਤਾ ਕਿ ਜਿੰਨੇ ਰਾਜੇ ਤੁਹਾਡਾ ਪੱਲਾ ਫੜ੍ਹ ਕੇ ਜਾ ਸਕਦੇ ਹਨ, ਉਹ ਆਜ਼ਾਦ ਹੋ ਸਕਦੇ ਨੇ । ਜਿਸ ਤੋਂ ਬਾਅਦ ਗੁਰੁ ਸਾਹਿਬ ਨੇ ਬਵੰਜਾ ਕਲੀਆਂ ਵਾਲਾ ਚੋਲਾ ਪਾ ਕੇ ਜਹਾਂਗੀਰ ਦੀ ਚਲਾਕ ਬਿਰਤੀ ਨੂੰ ਮਾਤ ਦਿੰਦੇ ਹੋਏ ਬਵੰਜਾ ਰਾਜਿਆਂ ਨੂੰ ਜਹਾਂਗੀਰ ਦੀ ਕੈਦ ਤੋਂ ਮੁਕਤ ਕਰਵਾਇਆ । ਇਸੇ ਕਾਰਨ ਉਨ੍ਹਾਂ ਨੂੰ ‘ਬੰਦੀ ਛੋੜ’ ਦਾਤਾ ਵੀ ਕਿਹਾ ਜਾਂਦਾ ਹੈ। ਗੁਰੁ ਸਾਹਿਬ ਦੇ ਆਉਣ ਦੀ ਖੁਸ਼ੀ ‘ਚ ਲੋਕਾਂ ਨੇ ਘਿਉ ਦੇ ਦੀਵੇ ਬਾਲੇ ਸਨ । ਜੀਟੀਸੀ ਨੈੱਟਵਰਕ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ । 



Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.