ਵਿਦੇਸ਼ੀ ਮਹਿਲਾ ਚਾਹ ਦੇ ਲੰਗਰ ਦੀ ਸੇਵਾ ਦੇ ਨਾਲ-ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ, ਜੋ ਲੋਕਾਂ ‘ਚ ਅਕਸਰ ਚਰਚਾ ਦਾ ਕਾਰਨ ਬਣ ਜਾਂਦਾ ਹੈ। ਹੁਣ ਇੱਕ ਵਿਦੇਸ਼ੀ ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਹ ਮਹਿਲਾ ਚਾਹ ਦਾ ਲੰਗਰ ਵਰਤਾਉਂਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler January 23rd 2026 10:31 AM -- Updated: January 23rd 2026 03:15 PM

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ, ਜੋ ਲੋਕਾਂ ‘ਚ ਅਕਸਰ ਚਰਚਾ ਦਾ ਕਾਰਨ ਬਣ ਜਾਂਦਾ ਹੈ। ਹੁਣ ਇੱਕ ਵਿਦੇਸ਼ੀ ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਹ ਮਹਿਲਾ ਚਾਹ ਦਾ ਲੰਗਰ ਵਰਤਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਮਹਿਲਾ ਲੰਗਰ ਵਰਤਾਉਂਦੇ ਹੋਏ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੀ ਹੋਈ ਵੀ ਦਿਖਾਈ ਦੇ ਰਹੀ ਹੈ।ਇਸ ਮਹਿਲਾ ਦਾ ਇੰਸਟਾਗ੍ਰਾਮ ‘ਤੇ ਨਿਰਮਲ ਸੰਤ ਕੌਰ (Nirmal Sant Kaur) ਦੇ ਨਾਂਅ ਤੇ ਅਕਾਊਂਟ ਹੈ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਕਈਆਂ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ, ਜਦੋਂਕਿ ਕੁਝ ਨੇ ਕਮੈਂਟ ਕਰਕੇ ਪੁੱਛਿਆ ਹੈ ਕਿ, ਕੀ ਤੁਸੀਂ ਇੰਡੀਆ ‘ਚ ਹੋ ।

ਦੱਸ ਦਈਏ ਕਿ ਕੁਝ ਵਿਦੇਸ਼ੀ ਵੀ ਅਜਿਹੇ ਹਨ ਜੋ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ‘ਚ ਬਹੁਤ ਆਸਥਾ ਰੱਖਦੇ ਹਨ ਅਤੇ ਕਈ ਵਿਦੇਸ਼ੀ ਗੋਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਹਰ ਸਾਲ ਮੱਥਾ ਟੇਕਣ ਦੇ ਲਈ ਪਹੁੰਚਦੇ ਹਨ ।ਕਈਆਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ।ਇਹ ਵਿਦੇਸ਼ੀ ਸੇਵਾ ਕਰਦੇ, ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਅਕਸਰ ਨਜ਼ਰ ਆਉਂਦੇ ਹਨ।ਸੋਸ਼ਲ ਮੀਡੀਆ ਤੇ ਇਸ ਗੋਰੀ ਦਾ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਉਸ ਦੇ ਸੇਵਾ ਭਾਵ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.