ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਆਖਰੀ ਵੀਡੀਓ ਆਇਆ ਸਾਹਮਣੇ, ਪਰਿਵਾਰ ਨੇ ਵੀਡੀਓ ਸਾਂਝਾ ਕਰਦੇ ਹੋਏ ਚੁੱਕੇ ਹੈਲਥ ਸਿਸਟਮ ‘ਤੇ ਸਵਾਲ
ਵਰਿੰਦਰ ਘੁੰਮਣ ਜਿਨ੍ਹਾਂ ਦਾ ਬੀਤੇ ਸਾਲ ਅਕਤੂਬਰ ਦੇ ਮਹੀਨੇ ‘ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਆਖਰੀ ਵੀਡੀਓ ਹੁਣ ਸਾਹਮਣੇ ਆਇਆ ਹੈ। ਜਿਸ ਨੂੰ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਹੁਣ ਸਾਂਝਾ ਕੀਤਾ ਗਿਆ ਹੈ। ਪਰਿਵਾਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੌਜੂਦਾ ਹੈਲਥ ਸਿਸਟਮ ‘ਤੇ ਸਵਾਲ ਚੁੱਕੇ ਹਨ ।
ਵਰਿੰਦਰ ਘੁੰਮਣ (Varinder Ghuman) ਜਿਨ੍ਹਾਂ ਦਾ ਬੀਤੇ ਸਾਲ ਅਕਤੂਬਰ ਦੇ ਮਹੀਨੇ ‘ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਆਖਰੀ ਵੀਡੀਓ ਹੁਣ ਸਾਹਮਣੇ ਆਇਆ ਹੈ। ਜਿਸ ਨੂੰ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਹੁਣ ਸਾਂਝਾ ਕੀਤਾ ਗਿਆ ਹੈ। ਪਰਿਵਾਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੌਜੂਦਾ ਹੈਲਥ ਸਿਸਟਮ ‘ਤੇ ਸਵਾਲ ਚੁੱਕੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਵਰਿੰਦਰ ਘੁੰਮਣ ਅਪ੍ਰੇਸ਼ਨ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਹਸਪਤਾਲ ਦੇ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ।ਉਸ ਵੇਲੇ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਉਹ ਵਾਪਸ ਘਰ ਕਦੇ ਨਹੀਂ ਮੁੜਨਗੇ ਤੇ ਉਨ੍ਹਾਂ ਦੀ ਲਾਸ਼ ਹੀ ਘਰ ਪਰਤੇਗੀ।

ਡਾਕਟਰਾਂ ਦੀ ਕਥਿਤ ਲਾਪਰਵਾਹੀ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਪਰਿਵਾਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "ਵਰਿੰਦਰ ਘੁੰਮਣ ਪਾਜੀ ਦੀ ਇਹ ਵੀਡੀਓ ਅੱਜ ਦਿਲ ਨੂੰ ਝੰਝੋੜ ਕੇ ਰੱਖ ਦਿੰਦੀ ਹੈ।ਕੋਈ ਕਮੈਂਟ ਕਰ ਰਿਹਾ ਹੈ ਕਿ “ਪਾਜੀ ਦੇ ਨੇੜੇ-ਤੇੜੇ ਵੀ ਕੋਈ ਨਹੀਂ ਲੱਗਦਾ”,ਪਰ ਸੱਚ ਇਹ ਹੈ ਕਿ ਪਾਜੀ ਸਦਾ ਹੀ ਸਭ ਤੋਂ ਵੱਖਰੇ, ਨਿਰਭੀਕ ਅਤੇ ਸੱਚ ਬੋਲਣ ਵਾਲੇ ਇਨਸਾਨ ਸਨ।ਇਹ ਉਹੀ ਆਖਰੀ ਵੀਡੀਓ ਹੈ,ਜਿਸ ਵਿੱਚ ਆਪਰੇਸ਼ਨ ਤੋਂ ਪਹਿਲਾਂ ਵੀ ਪਾਜੀ ਹੱਸਦੇ-ਹੱਸਦੇ ਕਹਿ ਰਹੇ ਸਨ —“ਹੁਣੇ ਤੁਸੀਂ ਮੈਨੂੰ ਢਾਹ ਲੈਣਾ ਹੈ।”ਉਹ ਹੱਸਮੁੱਖ ਚਿਹਰਾ, ਉਹੀ ਪੁਰਾਣੀ ਮੁਸਕਾਨ…ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਹਾਸਾ ਆਖਰੀ ਵਾਰ ਹੋਵੇਗਾ।