ਬਲਕੌਰ ਸਿੱਧੂ ਨੇ ਪਤਨੀ ਚਰਨ ਕੌਰ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਕਿਹਾ ‘ਤੁਸੀਂ ਇੱਕ ਮਾਂ ਨਹੀਂ ਯੋਧਾ ਹੋ’

ਬਲਕੌਰ ਸਿੱਧੂ ਨੇ ਆਪਣੀ ਪਤਨੀ ਚਰਨ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਲੰਮਾ ਚੌੜੀ ਪੋਸਟ ਵੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਬਿਤਾਏ ਔਖੇ ਸੌਖੇ ਪਲਾਂ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਔਖੇ ਸੌਖੇ ਵੇਲੇ ‘ਚ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ ।

By  Shaminder Kaur Kaler May 15th 2026 03:59 PM

ਬਲਕੌਰ ਸਿੱਧੂ ਨੇ ਆਪਣੀ ਪਤਨੀ ਚਰਨ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਲੰਮਾ ਚੌੜੀ ਪੋਸਟ ਵੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਬਿਤਾਏ ਔਖੇ ਸੌਖੇ ਪਲਾਂ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਔਖੇ ਸੌਖੇ ਵੇਲੇ ‘ਚ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ । ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਜੀਵਨ ਸਾਥੀ ਮਿਲਿਆ।


ਬਲਕੌਰ ਸਿੱਧੂ ਨੇ ਚਰਨ ਕੌਰ ਦੇ ਜ਼ਿੰਦਗੀ ਦੇ ਹਰ ਔਖੇ ਵੇਲੇ ‘ਚ ਸਾਥ ਦੇਣ ਦੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ‘ਤੇ ਮਾਤਾ ਚਰਨ ਕੌਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਹਮਸ਼ਕਲ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।


ਇਸ ਮੌਕੇ ਮਾਤਾ ਚਰਨ ਕੌਰ ਵੀ ਭਾਵੁਕ ਨਜ਼ਰ ਆ ਰਹੇ ਹਨ ।ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਸਾਫ਼ ਵੇਖੇ ਜਾ ਸਕਦੇ ਹਨ । ਕਿਉਂਕਿ ਮਾਂ ਨੂੰ ਆਪਣੇ ਪੁੱਤਰ ਦੀ ਕਮੀ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਸਿੱਧੂ ਮੂਸੇਵਾਲਾ ਦਾ ਆਪਣੇ ਮਾਪਿਆਂ ਨਾਲ ਬਹੁਤ ਜ਼ਿਆਦਾ ਮੋਹ ਸੀ।ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਲਈ ‘ਡੀਅਰ ਮਾਮਾ’ ਗੀਤ ਵੀ ਕੱਢਿਆ ਸੀ । ਇਸ ਗੀਤ ‘ਚ ਗਾਇਕ ਨੇ ਆਪਣੀ ਮਾਂ ਤੇ ਪਿਤਾ ਨੂੰ ਵੀ ਵਿਖਾਇਆ ਸੀ ।

© Copyright Galactic Television & Communications Pvt. Ltd. 2026. All rights reserved.