ਗੌਰਵ ਖੰਨਾ ਤੋਂ ਇਸ ਵਜ੍ਹਾ ਕਰਕੇ ਅਕਾਂਕਸ਼ਾ ਲੈ ਰਹੀ ਤਲਾਕ, ਕਿਹਾ ਗੌਰਵ ਨੂੰ ਚਾਹੀਦਾ ਹੈ ਬੱਚਾ, ਪਰ ਮੈਨੂੰ ਨਹੀਂ’

ਗੌਰਵ ਖੰਨਾ ਤੇ ਅਕਾਂਕਸ਼ਾ ਤਲਾਕ ਲੈ ਰਹੇ ਹਨ । ਜਿਸ ਦੀਆਂ ਸੋਸ਼ਲ ਮੀਡੀਆ ‘ਤੇ ਕਾਫੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਇਸ ਜੋੜੀ ਦੇ ਫੈਨਸ ਵੀ ਇਸ ਫੈਸਲੇ ਤੋਂ ਹੈਰਾਨ ਸਨ ਅਤੇ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਦੋਵੇਂ ਆਖਿਰਕਾਰ ਕਿਉਂ ਇੱਕ ਦੂਜੇ ਤੋਂ ਵੱਖ ਹੋਣਾ ਚਾਹੁੰਦੇ ਹਨ। ਪਰ ਹੁਣ ਦੋਨਾਂ ਦੇ ਤਲਾਕ ਦੀ ਵਜ੍ਹਾ ਵੀ ਸਾਹਮਣੇ ਆ ਚੁੱਕੀ ਹੈ।

By  Shaminder Kaur Kaler June 30th 2026 01:58 PM -- Updated: June 30th 2026 02:04 PM

ਗੌਰਵ ਖੰਨਾ ਤੇ ਅਕਾਂਕਸ਼ਾ ਤਲਾਕ ਲੈ ਰਹੇ ਹਨ । ਜਿਸ ਦੀਆਂ ਸੋਸ਼ਲ ਮੀਡੀਆ ‘ਤੇ ਕਾਫੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਇਸ ਜੋੜੀ ਦੇ ਫੈਨਸ ਵੀ ਇਸ ਫੈਸਲੇ ਤੋਂ ਹੈਰਾਨ ਸਨ ਅਤੇ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਦੋਵੇਂ ਆਖਿਰਕਾਰ ਕਿਉਂ ਇੱਕ ਦੂਜੇ ਤੋਂ ਵੱਖ ਹੋਣਾ ਚਾਹੁੰਦੇ ਹਨ।


ਪਰ ਹੁਣ ਦੋਨਾਂ ਦੇ ਤਲਾਕ ਦੀ ਵਜ੍ਹਾ ਵੀ ਸਾਹਮਣੇ ਆ ਚੁੱਕੀ ਹੈ।ਗੌਰਵ ਖੰਨਾ ਦੀ ਪਤਨੀ ਅਕਾਂਕਸ਼ਾ ਚਮੋਲਾ ਨੇ ਲਾਕ ਅੱਪ ‘ਚ ਇਸ ਦਾ ਖੁਲਾਸਾ ਕੀਤਾ ਹੈ ਕਿ ਉਹ ਬੱਚਾ ਨਹੀਂ ਚਾਹੁੰਦੀ ਜਦੋਂਕਿ ਗੌਰਵ ਖੰਨਾ ਨੂੰ ਬੱਚਾ ਚਾਹੀਦਾ ਹੈ ਅਤੇ ਇਹੀ ਦੋਵਾਂ ਦੇ ਵੱਖ ਹੋਣ ਦਾ ਕਾਰਨ ਵੀ ਹੈ। ਅਦਾਕਾਰਾ ਨੇ ‘ਲਾਕ ਅੱਪ’ ਸੀਜ਼ਨ ਦੋ ਦੇ ਪ੍ਰੀਮੀਅਰ ਦੇ ਦੌਰਾਨ ਦੱਸਿਆ ਕਿ ਇਹ ਪਹਿਲੀ ਵਾਰ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਇਹ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਉਹ ਤਲਾਕ ਕਿਉਂ ਲੈ ਰਹੀ ਹੈ।


ਅਕਾਂਕਸ਼ਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਉਦੋਂ ਵੀ ਮੈਨੂੰ ਮਮਤਾ ਦੀ ਭਾਵਨਾ ਕਦੇ ਵੀ ਨਹੀਂ ਸੀ। ਪਰ ਮੈਂ ਇਹ ਹਮੇਸ਼ਾ ਇਹ ਜਾਨਣ ਦੇ ਲਈ ਤਿਆਰ ਸੀ ਅਤੇ ਮੈਂ ਇਹ ਕਦੇ ਵੀ ਦਬਾਇਆ ਨਹੀਂ। ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਲਈ ਬਣੀ ਹੀ ਨਹੀਂ ਅਤੇ ਉਨ੍ਹਾਂ ਨੂੰ ਵੀ ਇਸ ਦੇ ਨਾਲ ਕੋਈ ਇਤਰਾਜ਼ ਨਹੀਂ ਸੀ । ਪਰ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਇਹ ਸੋਚ ਬਦਲ ਗਈ’। ਅਦਾਕਾਰਾ ਦਾ ਕਹਿਣਾ ਹੈ ਕਿ ਈਮਾਨਦਾਰੀ ਨਾਲ ਕਹਾਂ ਤਾਂ ਲੋਕ ਵਿਆਹ ਹੀ ਇਸੇ ਲਈ ਕਰਵਾਉਂਦੇ ਹਨ ਕਿ ਤੁਸੀਂ ਬੱਚੇ ਅਤੇ ਪਰਿਵਾਰ ਚਾਹੁੰਦੇ ਹੋ। 

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.