ਗੋਪੀ ਲੌਂਗੀਆ ਨੇ ਛੱਡੀ ਗਾਇਕੀ, ਕਿਹਾ ‘ਮੈਂ ਸੱਚ ਗਾਉਣ ਦੀ ਜੋ ਕੀਮਤ ਅਦਾ ਕੀਤੀ, ਉਹ ਮੈਨੂੰ ਹੀ ਪਤਾ’
ਗਾਇਕ ਗੋਪੀ ਲੌਂਗੀਆ ਨੇ ਗਾਇਕੀ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਭਰਿਆ ਮੇਲਾ ਛੱਡ ਕੇ ਜਾ ਰਿਹਾ ਹਾਂ ਅਤੇ ਮੈਨੂੰ ਗੀਤਾਂ ‘ਚ ਸੱਚ ਬੋਲਣ ਦੇ ਲਈ ਵੱਡੀ ਕੀਮਤ ਅਦਾ ਕਰਨੀ ਪਈ ਹੈ। ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ।
ਗਾਇਕ ਗੋਪੀ ਲੌਂਗੀਆ ਨੇ ਗਾਇਕੀ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਭਰਿਆ ਮੇਲਾ ਛੱਡ ਕੇ ਜਾ ਰਿਹਾ ਹਾਂ ਅਤੇ ਮੈਨੂੰ ਗੀਤਾਂ ‘ਚ ਸੱਚ ਬੋਲਣ ਦੇ ਲਈ ਵੱਡੀ ਕੀਮਤ ਅਦਾ ਕਰਨੀ ਪਈ ਹੈ। ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ । ਜਿਸ ਤੋਂ ਬਾਅਦ ਉਨ੍ਹਾਂ ਦੇ ਹੋਰ ਵੀ ਕਈ ਵੀਡੀਓਜ਼ ਸਾਹਮਣੇ ਆਏ ਹਨ ।ਗੋਪੀ ਲੌਂਗੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

ਗਾਇਕੀ ਤੋਂ ਕਿਨਾਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਦਸਤਾਰ ਬੰਨਦੇ ਹੋਏ ਆਪਣੇ ਇੱਕ ਵੀਡੀਓ ਸਾਂਝਾ ਕੀਤਾ ਹੈ। ਗੋਪੀ ਲੌਂਗੀਆ ਦਾ ਅਸਲੀ ਨਾਂਅ ਗੁਰਪ੍ਰੀਤ ਸਿੰਘ ਹੈ ਅਤੇ ਉਹ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਹ ਆਪਣੇ ਗੀਤਾਂ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਪਰ ਬੀਤੇ ਦਿਨੀਂ ਉਨ੍ਹਾਂ ਨੇ ਗਾਇਕੀ ਤੋਂ ਕਿਨਾਰਾ ਕਰਨਾ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
ਫੈਨਸ ਨੇ ਦਿੱਤੇ ਰਿਐਕਸ਼ਨ
ਫੈਨਸ ਦੇ ਵੱਲੋਂ ਵੀ ਗੋਪੀ ਲੌਂਗੀਆ ਦੇ ਗਾਇਕੀ ਦੇ ਖੇਤਰ ਨੂੰ ਅਲਵਿਦਾ ਕਹਿਣ ‘ਤੇ ਪ੍ਰਤੀਕਰਮ ਦਿੱਤੇ ਹਨ ਅਤੇ ਗਾਇਕ ਨੂੰ ਕਿਹਾ ਹੈ ਕਿ “ਮੈਦਾਨ ਨਹੀਂ ਛੱਡੀਦਾ,ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।ਪੰਜਾਬੀਆਂ ਨੇ ਅੱਜ ਤੱਕ ਪਿੱਠ ਨਹੀਂ ਦਿਖਾਈ”।ਇੱਕ ਹੋਰ ਨੇ ਲਿਖਿਆ “ਬਾਈ ਗੋਪੀ ਤੇਰੀ ਕਲਮ ‘ਚ ਬਹੁਤ ਜਾਨ ਹੈ।ਕਲਮ ਨਾ ਛੱਡੀ ਤੇ ਨਾ ਹੀ ਗਾਉਣਾ ਛੱਡੀਂ”। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ਅਤੇ ਗਾਇਕ ਨੂੰ ਗਾਇਕੀ ਨਾ ਛੱਡਣ ਦੀ ਅਪੀਲ ਕੀਤੀ ਹੈ।