ਅਦਾਕਾਰਾ ਸੁਰਭੀ ਜੋਤੀ ਦੇ ਘਰ ਧੀ ਨੇ ਲਿਆ ਜਨਮ, ਅਦਾਕਾਰਾ ਨੇ ਫੈਨਸ ਦੇ ਨਾਲ ਸਾਂਝੀ ਕੀਤੀ ਜਾਣਕਾਰੀ
ਅਦਾਕਾਰਾ ਸੁਰੜੀ ਜੋਤੀ ਮਾਂ ਬਣ ਗਈ ਹੈ। ਉਸ ਦੇ ਘਰ ਔਲਾਦ ਦੇ ਰੂਪ ‘ਚ ਧੀ ਦਾ ਜਨਮ ਹੋਇਆ ਹੈ। ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ । ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਅਦਾਕਾਰਾ ਸੁਰੜੀ ਜੋਤੀ ਮਾਂ ਬਣ ਗਈ ਹੈ। ਉਸ ਦੇ ਘਰ ਔਲਾਦ ਦੇ ਰੂਪ ‘ਚ ਧੀ ਦਾ ਜਨਮ ਹੋਇਆ ਹੈ। ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ । ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ। ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਸਾਡੀ ਧੀ ਆ ਗਈ ਹੈ, ਸਾਡੇ ਦਿਲ ਪਿਆਰ ਤੇ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ”।ਸੁਰਭੀ ਜੋਤੀ ਦੀ ਇਸ ਪੋਸਟ ‘ਤੇ ਫੈਨਸ ਨੇ ਕਮੈਂਟ ਕਰਦੇ ਹੋਏ ਲਿਖਿਆ ‘ਨਾਗਰਾਨੀ ਕੋ ਬੇਟੀ ਹੁਈ ਹੈ’ ਜਦੋਂਕਿ ਇੱਕ ਹੋਰ ਨੇ ਲਿਖਿਆ ‘ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ, ਲੱਖ ਲੱਖ ਵਧਾਈਆਂ”।

ਸੁਰਭੀ ਜੋਤੀ ਇੱਕ ਭਾਰਤੀ ਅਦਾਕਾਰਾ ਹੈ। ਜੋ ਮੁੱਖ ਤੌਰ ‘ਤੇ ਹਿੰਦੀ ਅਤੇ ਟੀਵੀ ਇੰਡਸਟਰੀ ‘ਚ ਸਰਗਰਮ ਹੈ। ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਉਸ ਨੂੰ ‘ਕਬੂਲ ਹੈ’ ਦੇ ਨਾਲ ਜੋਇਆ ਫਾਰੂਖੀ ਅਹਿਮਦ ਦਾ ਕਿਰਦਾਰ ਨਿਭਾ ਕੇ ਕਾਫੀ ਸੁਰਖੀਆਂ ਵਟੋਰੀਆਂ ਸਨ।