ਅਦਾਕਾਰਾ ਸੋਨਮ ਬਾਜਵਾ ਵਿਵਾਦਾਂ ‘ਚ ਘਿਰੀ, ਸ਼ਾਹੀ ਇਮਾਮ ਨੇ ਲਗਾਏ ਗੰਭੀਰ ਇਲਜ਼ਾਮ, ਜਾਣੋ ਪੂਰਾ ਮਾਮਲਾ

ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਿੱਟ ਸਿਆਪਾ’ ‘ਚ ਰੁੱਝੀ ਹੋਈ ਹੈ। ਪਰ ਇਸ ਫ਼ਿਲਮ ਦੀ ਸ਼ੂੁਟਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਦਰਅਸਲ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਅਣਵੀਂ ਨੇ ਇਲਜ਼ਾਮ ਲਗਾਏ ਹਨ ਕਿ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ।

By  Shaminder Kaur Kaler November 25th 2025 03:09 PM -- Updated: November 25th 2025 03:10 PM

ਅਦਾਕਾਰਾ ਸੋਨਮ ਬਾਜਵਾ (Sonam Bajwa)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਿੱਟ ਸਿਆਪਾ’ ‘ਚ ਰੁੱਝੀ ਹੋਈ ਹੈ। ਪਰ ਇਸ ਫ਼ਿਲਮ ਦੀ ਸ਼ੂੁਟਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਦਰਅਸਲ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਅਣਵੀਂ ਨੇ ਇਲਜ਼ਾਮ ਲਗਾਏ ਹਨ ਕਿ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ। ਸ਼ਾਹੀ ਇਮਾਮ ਦਾ ਇਲਜ਼ਾਮ ਹੈ ਕਿ ਸਰਹਿੰਦ ਦੀ ਇੱਕ ਮਸਜਿਦ ਦੀ ਟੀਮ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ। ਸ਼ਾਹੀ ਇਮਾਮ ਦਾ ਇਲਜ਼ਾਮ ਹੈ ਕਿ ਟੀਮ ਦੇ ਵੱਲੋਂ ਮਸਜਿਦ ‘ਚ ਖਾਣਾ ਖਾਧਾ ਗਿਆ, ਜੋ ਕਿ ਬੇਅਦਬੀ ਹੈ।ਸ਼ਾਹੀ ਇਮਾਮ ਨੇ ਇਸ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਾਹੀ ਇਮਾਮ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।

ਭਗਤ ਸਦਨਾ ਕਸਾਈ ਮਸਜਿਦ ‘ਚ ਸ਼ੂਟਿੰਗ ਕਰਨ ਗਈ ਸੀ ਟੀਮ

ਸੋਨਮ ਬਾਜਵਾ ਤੇ ਉਨ੍ਹਾਂ ਦੀ ਟੀਮ ਇਤਿਹਾਸਕ ਮਸਜਿਦ ਭਗਤ ਸਦਨਾ ਕਸਾਈ ‘ਚ ਸ਼ੂਟਿੰਗ ਕਰਨ ਦੇ ਲਈ ਪਹੁੰਚੀ ਸੀ। ਦੱਸਿਆ ਜਾਂਦਾ ਹੈ ਕਿ ਕਿਸੇ ਵੀ ਮਸਜਿਦ ‘ਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਹੈ।


ਸੋਨਮ ਬਾਜਵਾ ਦਾ ਵਰਕ ਫ੍ਰੰਟ 

ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈਸ ਕੀਤੀ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ਤੋਂ ਬਾਅਦ ਫ਼ਿਲਮਾਂ ‘ਚ ਕਦਮ ਰੱਖਿਆ । 


© Copyright Galactic Television & Communications Pvt. Ltd. 2026. All rights reserved.