ਅਦਾਕਾਰਾ ਸਤਵੰਤ ਕੌਰ ਨੇ ਕਿਹਾ ‘ਜਦੋਂ ਵੀ ਵੱਡੀ ਬੇਬੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮਾਂ ਵਰਗਾ ਨਿੱਘ ਮਿਲਦਾ’
ਅਦਾਕਾਰਾ ਸਤਵੰਤ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨਿਰਮਲ ਰਿਸ਼ੀ ਦੇ ਨਾਲ ਫ਼ਿਲਮ ਦੇ ਸੈੱਟ ‘ਤੇ ਮੌਜੂਦ ਹਨ।ਵੀਡੀਓ ‘ਚ ਉਹ ਨਿਰਮਲ ਰਿਸ਼ੀ ਦਾ ਦੁਪੱਟਾ ਸੈੱਟ ਕਰਦੇ ਹੋਏ ਨਜ਼ਰ ਆਉਂਦੇ ਹਨ।
ਅਦਾਕਾਰਾ ਸਤਵੰਤ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨਿਰਮਲ ਰਿਸ਼ੀ ਦੇ ਨਾਲ ਫ਼ਿਲਮ ਦੇ ਸੈੱਟ ‘ਤੇ ਮੌਜੂਦ ਹਨ।ਵੀਡੀਓ ‘ਚ ਉਹ ਨਿਰਮਲ ਰਿਸ਼ੀ ਦਾ ਦੁਪੱਟਾ ਸੈੱਟ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਉਹ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਕੁੜੀਆਂ ਘਰ ‘ਚ ਹੋਣੀਆਂ ਬਹੁਤ ਜ਼ਰੂਰੀ ਨੇ ।

ਮੇਰੀ ਧੀ ਮੈਨੂੰ ਖੁਦ ਟੋਕਦੀ ਰਹਿੰਦੀ ਹੈ ਕਿ ਤੁਸੀਂ ਲਾਈਟ ਕਲਰ ਦੇ ਸੂਟ ਨਾ ਪਾਇਆ ਕਰੋ’। ਇਸ ਤੋਂ ਇਲਾਵਾ ਨਿਰਮਲ ਰਿਸ਼ੀ ਵੀ ਕੁੜੀਆਂ ਦੀ ਅਹਿਮੀਅਤ ਦੇ ਬਾਰੇ ਦੱਸਦੇ ਹੋਏ ਨਜ਼ਰ ਆਉਂਦੇ ਨੇ । ਅਦਾਕਾਰਾ ਸਤਵੰਤ ਕੌਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਸਾਡੀ ਇੰਡਸਟਰੀ ਦੀ ਵੱਡੀ ਬੇਬੇ ਜਦੋਂ ਵੀ ਕਦੇ ਬੇਬੇ ਨਾਲ ਫ਼ਿਲਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਸਾਨੂੰ ਆਪਣੀ ਮਾਂ ਵਰਗਾ ਨਿੱਘ ਮਿਲਦਾ ਹੈ।

ਬਹੁਤ ਸਾਰੇ ਦੁੱਖ ਸੁੱਖ ਸਾਂਝੇ ਕਰਦੇ ਹਾਂ ਅਸੀਂ ਰੱਬ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ’। ਅਦਾਕਾਰਾ ਸਤਵੰਤ ਕੌਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ।
ਨਿਰਮਲ ਰਿਸ਼ੀ ਦਾ ਵਰਕ ਫ੍ਰੰਟ
ਨਿਰਮਲ ਰਿਸ਼ੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ।