ਰਾਣੀ ਮੁਖਰਜੀ ਦੀ ਫ਼ਿਲਮ ‘ਮਰਦਾਨੀ-3’ ਦਾ ਪੋਸਟਰ ਆਇਆ ਸਾਹਮਣੇ

ਯਸ਼ਰਾਜ ਫ਼ਿਲਮਜ਼ ਦੀ ਮਹਿਲਾ ਪ੍ਰਧਾਨ ਫ਼ਿਲਮ ‘ਮਰਦਾਨੀ’ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ। ਜਾਰੀ ਕੀਤੇ ਗਏ ਪੋਸਟਰ ‘ਚ ਗੁਆਚੀਆਂ ਹੋਈਆਂ ਕੁੜੀਆਂ ਨੂੰ ਬਚਾਉਣ ਤੇ ਉਨ੍ਹਾਂ ਦੀ ਭਾਲ ਨੂੰ ਲੈ ਕੇ ਸੰਜੀਦਾ ਰਾਣੀ ਮੁਖਰਜੀ ਨੂੰ ਦਿਖਾਇਆ ਗਿਆ ਹੈ।

By  Shaminder Kaur Kaler January 10th 2026 06:04 PM

ਯਸ਼ਰਾਜ ਫ਼ਿਲਮਜ਼ ਦੀ  ਮਹਿਲਾ ਪ੍ਰਧਾਨ ਫ਼ਿਲਮ ‘ਮਰਦਾਨੀ’ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ। ਜਾਰੀ ਕੀਤੇ ਗਏ ਪੋਸਟਰ ‘ਚ ਗੁਆਚੀਆਂ ਹੋਈਆਂ ਕੁੜੀਆਂ ਨੂੰ ਬਚਾਉਣ ਤੇ ਉਨ੍ਹਾਂ ਦੀ ਭਾਲ ਨੂੰ ਲੈ ਕੇ ਸੰਜੀਦਾ ਰਾਣੀ ਮੁਖਰਜੀ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦਾ ਪੋਸਟਰ ਯਸ਼ਰਾਜ ਫ਼ਿਲਮਸ ਦੇ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ।ਯਸ਼ਰਾਜ ਫ਼ਿਲਮ ਦੀ ‘ਮਰਦਾਨੀ’ ਹਿੰਦੀ ਸਿਨੇਮਾ ਦੀ ਮਹਿਜ਼ ਇਕਲੌਤੀ ਮਹਿਲਾ ਨਿਰਦੇਸ਼ਿਤ ਫੈ੍ਰਂਚਾਇਜ਼ੀ ਹੈ, ਜਿਸ ਨੇ ਦਸ ਸਾਲਾਂ ਤੋਂ ਵਧੇਰੇ ਸਮੇਂ ਤੋਂ ਪਿਆਰ ਤੇ ਸ਼ਲਾਘਾ ਹਾਸਲ ਕੀਤੀ ਹੈ।ਭਾਰਤ ਦੀ ਸਭ ਤੋਂ ਵੱਡੀ ਅਤੇ ਇਕਲ਼ੌਤੀ ਮਹਿਲਾ ਪੁiੁਲਸ ਫ੍ਰੈਂਚਾਇਜ਼ੀ ਮਰਦਾਨੀ ਦਾ ਹੁਣ ਤੀਜਾ ਭਾਗ ਆਵੇਗਾ। ਜਿਸ ‘ਚ ਮਰਦਾਨੀ-3 ‘ਚ ਰਾਣੀ ਮੁਖਰਜੀ ਨੂੰ ਇੱਕ ਦਲੇਰ ਤੇ ਬਹਾਦਰ ਪੁਲਿਸ ਮੁਲਾਜ਼ਮ ਸ਼ਿਵਾਨੀ ਸ਼ਿਵਾਜੀ ਰਾਏ ਦੀ ਭੂਮਿਕਾ ‘ਚ ਨਜ਼ਰ ਆਵੇਗੀ, ਜੋ ਅਨਿਆਂ ਦੇ ਖਿਲਾਫ਼ ਲੜਦੀ ਹੈ।ਯਸ਼ਰਾਜ ਫ਼ਿਲਮਸ ਨੇ ਮਰਦਾਨੀ-3 ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

ਇਹ ਫ਼ਿਲਮ ਤੀਹ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਨਿਰਮਾਤਾ ਇਸ ਫਿਲਮ ਨੂੰ ਸ਼ਿਵਾਨੀ ਦੀ ਚੰਗਿਆਈ ਬਨਾਮ ਭਿਆਨਕ ਬੁਰਾਈਆਂ ਵਿਚਕਾਰ ਇੱਕ ਖੂਨੀ, ਹਿੰਸਕ ਟਕਰਾਅ ਵਜੋਂ ਪੇਸ਼ ਕਰ ਰਹੇ ਹਨ ਕਿਉਂਕਿ ਉਹ ਦੇਸ਼ ਦੀਆਂ ਕਈ ਲਾਪਤਾ ਕੁੜੀਆਂ ਨੂੰ ਬਚਾਉਣ ਲਈ ਸਮੇਂ ਦੀ ਭਾਲ ਵਿਰੁੱਧ ਇੱਕ ਅਸਾਧਾਰਨ ਦੌੜ ਸ਼ੁਰੂ ਕਰਦੀ ਹੈ।  ਮਰਦਾਨੀ 3 ਦਾ ਨਿਰਦੇਸ਼ਨ ਅਭਿਰਾਜ ਮੀਨਾਵਾਲਾ ਦੁਆਰਾ ਕੀਤਾ ਗਿਆ ਹੈ ਅਤੇ ਇਸਦਾ ਨਿਰਮਾਣ ਆਦਿਤਿਆ ਚੋਪੜਾ ਦੁਆਰਾ ਕੀਤਾ ਗਿਆ ਹੈ।ਮਰਦਾਨੀ ਦੇ ਪਹਿਲੇ ਭਾਗ ‘ਚ ਮਨੁੱਖੀ ਤਸਕਰੀ ਦੀ ਭਿਆਨਕ ਹਕੀਕਤ ਨੂੰ ਦਰਸਾਉਂਦੀ ਸੀ। ਜਦੋਂਕਿ ਮਰਦਾਨੀ-੨ ਇੱਕ ਸੀਰੀਅਲ ਬਲਾਤਾਕਾਰੀ ਦੀ ਮਨੋਦਸ਼ਾ ਦੀ ਪੜਚੋਲ ਕਰਦੀ ਹੈ, ਜਿਸ ਨੇ ਸਿਸਟਮ ਨੂੰ ਚੁਣੌਤੀ ਦੇਣ ਦੀ ਹਿੰਮਤ ਕੀਤੀ ਸੀ ।ਮਰਦਾਨੀ-3ਸਾਡੇ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਦਰਸਾਉਂਦੀ ਹੈ।

© Copyright Galactic Television & Communications Pvt. Ltd. 2026. All rights reserved.