ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ-2’ ਦੇ ਗੀਤ ‘ਫੁਰਰ’ ਦਾ ਟੀਜ਼ਰ ਰਿਲੀਜ਼

ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ-2’ ਦਾ ਗੀਤ ‘ਫੁਰਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਇਹ ਜੋਸ਼ੀਲਾ ਟ੍ਰੈਕ ਤੁਹਾਨੂੰ ਵੀ ਨੱਚਣ ਦੇ ਲਈ ਮਜ਼ਬੂਰ ਕਰ ਦੇਵੇਗਾ । ਫ਼ਿਲਹਾਲ ਹਨੀ ਸਿੰਘ ਅਤੇ ਕਪਿਲ ਸ਼ਰਮਾ ਦੇ ਪੰਜਾਬੀ ਸਵੈਗ ਨਾਲ ਭਰਪੂਰ ਇਸ ਗਾਣੇ ਦਾ ਟੀਜ਼ਰ ਹੀ ਜਾਰੀ ਹੋਇਆ ਹੈ।

By  Shaminder Kaur Kaler November 13th 2025 04:55 PM -- Updated: November 13th 2025 04:56 PM

ਕਪਿਲ ਸ਼ਰਮਾ (Kapil Sharma) ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ-2’ ਦਾ ਗੀਤ ‘ਫੁਰਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਇਹ ਜੋਸ਼ੀਲਾ ਟ੍ਰੈਕ ਤੁਹਾਨੂੰ ਵੀ ਨੱਚਣ ਦੇ ਲਈ ਮਜ਼ਬੂਰ ਕਰ ਦੇਵੇਗਾ । ਫ਼ਿਲਹਾਲ ਹਨੀ ਸਿੰਘ ਅਤੇ ਕਪਿਲ ਸ਼ਰਮਾ ਦੇ ਪੰਜਾਬੀ ਸਵੈਗ ਨਾਲ ਭਰਪੂਰ ਇਸ ਗਾਣੇ ਦਾ ਟੀਜ਼ਰ ਹੀ ਜਾਰੀ ਹੋਇਆ ਹੈ। ਪੂਰਾ ਗੀਤ 14 ਨਵੰਬਰ ਨੂੰ ਰਿਲੀਜ਼ ਹੋਵੇਗਾ ਜਿਸਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ‘ਕਿਸ-ਕਿਸ ਕੋ ਪਿਆਰ ਕਰੂੰ’ ‘ਚ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਸਨ ਅਤੇ ਹੁਣ ਉਹ ਹਾਸਿਆਂ ਦਾ ਡਬਲ ਡੋਜ਼ ‘ਕਿਸ-ਕਿਸ ਕੋ ਪਿਆਰ ਕਰੂੰ-2’ ‘ਚ ਲੈ ਕੇ ਆ ਰਹੇ ਹਨ ।


ਇਸ ਫ਼ਿਲਮ ‘ਚ ਉਨ੍ਹਾਂ ਦੀਆਂ ਦੋ ਨਹੀਂ ਬਲਕਿ ਚਾਰ-ਚਾਰ ਸ਼ਾਦੀਆਂ ਹੋਣਗੀਆਂ! ਅਨੁਕਲਪ ਗੋਸਵਾਮੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਰਤਨ ਜੈਨ, ਗਣੇਸ਼ ਜੈਨ ਅਤੇ ਅੱਬਾਸ ਮਸਤਾਨ ਨੇ ਵੀਨਸ ਵਰਲਡ-ਵਾਈਡ ਐਂਟਰਟੇਨਮੈਂਟ ਅਤੇ ਅੱਬਾਸ ਮਸਤਾਨ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਹੈ ਅਤੇ ਇਹ ਫ਼ਿਲਮ ਇਸੇ ਸਾਲ ਬਾਰਾਂ ਦਸੰਬਰ ਨੂੰ ਰਿਲੀਜ਼ ਹੋਵੇਗੀ ।  


ਬਿਹਤਰੀਨ ਕਾਮੇਡੀ ਲਈ ਮਸ਼ਹੂਰ ਕਪਿਲ ਸ਼ਰਮਾ 

ਕਪਿਲ ਸ਼ਰਮਾ ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੀ ਕਾਮੇਡੀ ਦੀ ਬਦੌਲਤ ਮਨੋਰੰਜਨ ਜਗਤ ‘ਚ ਆਪਣੀ ਖ਼ਾਸ ਪਛਾਣ ਬਣਾਈ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਪਿਲ ਸ਼ਰਮਾ ਇੱਕ ਨਿੱਜੀ ਟੀਵੀ ਚੈਨਲ ‘ਤੇ ਸਕਿੱਟਾਂ ਤੇ ਛੋਟੇ ਮੋਟੇ ਕਾਮੇਡੀ ਕਿਰਦਾਰ ਨਿਭਾਉਂਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਉਨ੍ਹਾਂ ਨੇ ਕਾਮੇਡੀ ਦੇ ਖੇਤਰ ‘ਚ ਆਪਣੀ ਵਿੱਲਖਣ ਪਛਾਣ ਬਣਾਈ ।

© Copyright Galactic Television & Communications Pvt. Ltd. 2026. All rights reserved.