ਸੁਨੰਦਾ ਸ਼ਰਮਾ ਪਹੁੰਚੀ ਲੰਡਨ, ਨਵਾਂ ਵੀਡੀਓ ਕੀਤਾ ਸ਼ੂਟ, ਪ੍ਰਸ਼ੰਸਕਾਂ ਨੂੰ ਦਿੱਤੀ ਇਹ ਸਲਾਹ

ਪਿੰਕੀ ਧਾਲੀਵਾਲ ਦੇ ਨਾਲ ਵਿਵਾਦ ਤੋਂ ਬਾਅਦ ਸੁਨੰਦਾ ਸ਼ਰਮਾ ਦੀ ਜ਼ਿੰਦਗੀ ਹੌਲੀ ਹੌਲੀ ਪਟਰੀ ਤੇ ਆ ਰਹੀ ਹੈ। ਜਲਦ ਹੀ ਉਹ ਆਪਣੇ ਫੈਨਸ ਲਈ ਕੁਝ ਨਵਾਂ ਲੈ ਕੇ ਆ ਰਹੀ ਹੈ । ਜਿਸ ਬਾਰੇ ਗਾਇਕਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ।

By  Shaminder Kaur Kaler October 27th 2025 01:21 PM

ਸੁਨੰਦਾ ਸ਼ਰਮਾ (Sunanda Sharma) ਇਨ੍ਹੀਂ ਦਿਨੀਂ ਲੰਡਨ ‘ਚ ਹੈ। ਜਿੱਥੇ ਉਹ ਆਪਣਾ ਨਵਾਂ ਵੀਡੀਓ ਸ਼ੂਟ ਕਰ ਰਹੀ ਹੈ। ਇਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ। ਗਾਇਕਾ ਨੇ ਇਸ ਵੀਡੀਓ ‘ਚ ਫੈਨਸ ਨੂੰ ਵੀ ਸਲਾਹ ਦਿੱਤੀ ਤੇ ਕਿਹਾ ਕਿ ‘ਤੁਸੀਂ ਜੋ ਚਾਹੋ ਕਰ ਸਕਦੇ ਹੋ,ਤੁਸੀਂ ਇੱਕਲੇ ਵੀ ਦੁਨੀਆ ਜਿੱਤ ਸਕਦੇ ਹੋ’।ਗਾਇਕਾ ਨੇ ਕਿਹਾ ਕਿ ‘ਕੀ ਹਾਲ ਏ ਬਾਦਸ਼ਾਹੋ, ਠੀਕ ਹੋ ? ਮੈਂ ਆਪਣਾ ਇੱਕ ਵੀਡੀਓ ਸ਼ੂਟ ਕਰ ਲਿਆ ਹੈ ਅਤੇ ਇਸ ਵੀਡੀਓ ਨੂੰ ਲੰਡਨ ‘ਚ ਸ਼ੂਟ ਕੀਤਾ ਹੈ, ਤੇ ਜੋ ਤੁਸੀਂ ਚਾਹੁੰਦੇ ਹੋ ਉਹ ਕਰ ਸਕਦੇ ਹੋ। ਇਸ ਦੀ ਮੈਂ ਜਿਉਂਦੀ ਜਾਗਦੀ ਉਦਾਹਰਨ ਹਾਂ। ਜੋ ਵੀ ਮੇਰਾ ਇਹ ਵੀਡੀਓ ਵੇਖ ਸੁਣ ਰਹੇ ਹਨ, ਉਨ੍ਹਾਂ ਲਈ ਮੇਰਾ ਇਹ ਸੁਨੇਹਾ ਹੈ ਕਿ ਜੋ ਵੀ ਤੁਸੀਂ ਚਾਹੋ ਕਰ ਸਕਦੇ ਹੋ’।ਗਾਇਕਾ ਨੇ ਆਪਣੇ ਫੈਨਸ ਨੂੰ ਸਭ ਨਾਲ ਪਿਆਰ ਕਰਨ ਦੀ ਸਲਾਹ ਵੀ ਫੈਨਸ ਨੂੰ ਦਿੱਤੀ।  ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਪਿੰਕੀ ਧਾਲੀਵਾਲ ਨਾਲ ਵਿਵਾਦ 

ਸੁਨੰਦਾ ਸ਼ਰਮਾ ਦਾ ਪਿੰਕੀ ਧਾਲੀਵਾਲ ਦੇ ਨਾਲ ਵਿਵਾਦ ਹੋਇਆ ਸੀ । ਗਾਇਕਾ ਨੇ ਪਿੰਕੀ ਧਾਲੀਵਾਲ ਤੇ ਵਿੱਤੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ਤੱਕ ਪਹੁੰਚਿਆ ਤੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਵੀ ਗੋਈ ।ਹਾਲਾਂਕਿ ਦੋਵਾਂ ਪੱਖਾਂ ਦੀ ਸਹਿਮਤੀ ਤੋਂ ਬਾਅਦ ਇਹ ਮਾਮਲਾ ਸੁਲਝ ਵੀ ਗਿਆ ਸੀ, ਪਰ ਇਸ ਨਾਲ ਇੰਡਸਟਰੀ ‘ਚ ਤਹਿਲਕਾ ਮੱਚ ਗਿਆ ਸੀ । 

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ, ਚੋਰੀ ਚੋਰੀ ਤੱਕਣਾ ਪਿਆ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ । ਪਰ ਉਨ੍ਹਾਂ ਨੇ ਕੁਝ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਹਾਲ ਹੀ ਅਮਰਿੰਦਰ ਗਿੱਲ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 


© Copyright Galactic Television & Communications Pvt. Ltd. 2026. All rights reserved.