ਵਿਦੇਸ਼ ‘ਚ ਪਹੁੰਚ ਕੇ ਸੁਨੰਦਾ ਸ਼ਰਮਾ ਨੇ ਬਦਲ ਲਈ ਆਪਣੀ ਲੁੱਕ, ਨਵੇਂ ਸਟਾਈਲ ‘ਚ ਦਿੱਸੀ ਗਾਇਕਾ
ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਗੀਤਾਂ ਦੇ ਕਾਰਨ ਚਰਚਾ ‘ਚ ਹੈ। ਉਸ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਬੀਤੇ ਦਿਨੀਂ ਗਾਇਕਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਸੀ ।ਗਾਇਕਾ ਹੁਣ ਵਿਦੇਸ਼ ‘ਚ ਵੈਕੇਸ਼ਨ ‘ਤੇ ਹੈ। ਜਿਸ ਦੀਆਂ ਉਹ ਲਗਾਤਾਰ ਤਸਵੀਰਾਂ ਤੇ ਵੀਡੀਓ ਵੀ ਸਾਂਝੇ ਕਰ ਰਹੀ ਹੈ।
ਸੁਨੰਦਾ ਸ਼ਰਮਾ (Sunanda Sharma) ਇਨ੍ਹੀਂ ਦਿਨੀਂ ਆਪਣੇ ਗੀਤਾਂ ਦੇ ਕਾਰਨ ਚਰਚਾ ‘ਚ ਹੈ। ਉਸ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਬੀਤੇ ਦਿਨੀਂ ਗਾਇਕਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਸੀ ।ਗਾਇਕਾ ਹੁਣ ਵਿਦੇਸ਼ ‘ਚ ਵੈਕੇਸ਼ਨ ‘ਤੇ ਹੈ। ਜਿਸ ਦੀਆਂ ਉਹ ਲਗਾਤਾਰ ਤਸਵੀਰਾਂ ਤੇ ਵੀਡੀਓ ਵੀ ਸਾਂਝੇ ਕਰ ਰਹੀ ਹੈ।

ਹੁਣ ਗਾਇਕਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਗਾਇਕਾ ਨੇ ਆਪਣੀ ਪੂਰੀ ਲੁੱਕ ਹੀ ਬਦਲ ਲਈ ਹੈ ਅਤੇ ਉਹ ਬੁਆਏ ਕੱਟ ‘ਚ ਨਜ਼ਰ ਆ ਰਹੀ ਹੈ।ਸੋਸ਼ਲ ਮੀਡੀਆ ‘ਤੇ ਗਾਇਕਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮੈਂ ਚੰਗੀ ਕੁੜੀ ਨਹੀਂ ਹਾਂ’ ਸੋਸ਼ਲ ਮੀਡੀਆ ‘ਤੇ ਸੁਨੰਦਾ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ। ਜਿਸ ‘ਚ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ ਵਰਗੇ ਕਲਾਕਾਰ ਸ਼ਾਮਿਲ ਹਨ। ਉਹ ਆਖਰੀ ਵਾਰ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ‘ਚ ਨਜ਼ਰ ਆਏ ਸਨ।ਉਹ ਕੈਰੀ ਆਨ ਜੱਟਾ-4 ‘ਚ ਗਿੱਪੀ ਗਰੇਵਾਲ ਦੇ ਨਾਲ ਗਾਣੇ ‘ਚ ਠੁਮਕੇ ਲਗਾਉਂਦੇ ਹੋਏ ਨਜ਼ਰ ਆਉਣਗੇ।