ਅਦਾਕਾਰ ਮਨੀ ਕੁਲਾਰ ਦੇ ਦਿਹਾਂਤ ਤੋਂ ਬਾਅਦ ਘਰ ‘ਚ ਪੈਦਾ ਹੋਇਆ ਪੁੱਤਰ, ਪਰਿਵਾਰ ਨੇ ਲਿਖਿਆ “ਵੱਡੇ ਪੈਰੀਂ ਗਿਆ ਸੀ ਨਿੱਕੇ ਪੈਰੀਂ ਮੁੜ ਆਇਆ”
ਅਦਾਕਾਰ ਮਨੀ ਕੁਲਾਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ‘ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ।
ਅਦਾਕਾਰ ਮਨੀ ਕੁਲਾਰ (Mani Kular) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ‘ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਘਰ ਪ੍ਰਮਾਤਮਾ ਨੇ ਪੁੱਤਰ (Baby Boy) ਦੀ ਦਾਤ ਦਿੱਤੀ ਹੈ। ਨਵ-ਜਨਮੇ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਪਰਿਵਾਰ ਨੇ ਲਿਖਿਆ “ਵੱਡੇ ਪੈਰੀਂ ਗਿਆ ਸੀ ਨਿੱਕੇ ਪੈਰੀਂ ਮੁੜ ਆਇਆ, ਪ੍ਰਮਾਤਮਾ ਨੇ ਮਨੀ ਕੁਲਾਰ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ”।

ਮਨੀ ਕੁਲਾਰ ਦੇ ਪਰਿਵਾਰ ਨੂੰ ਫੈਨਸ ਦੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਦੱਸ ਦਈਏ ਕਿ ਬੀਤੇ ਦਿਨੀਂ ਮਨੀ ਕੁਲਾਰ ਦਾ ਦਿਹਾਂਤ ਹੋ ਗਿਆ ਸੀ । ਭਰ ਜਵਾਨੀ ‘ਚ ਉਨ੍ਹਾਂ ਦੀ ਮੌਤ ਨੇ ਪੰਜਾਬੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਪਰ ਹੁਣ ਮੁੜ ਤੋਂ ਅਦਾਕਾਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਮਨੀ ਕੁਲਾਰ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ
ਅਦਾਕਾਰ ਮਨੀ ਕੁਲਾਰ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਜਿਸ ‘ਚ ਉੱਚਾ ਪਿੰਡ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਨੇ ਤੂਤਾਂ ਵਾਲਾ ਖੂਹ ਨਾਮਕ ਸੀਰੀਜ਼ ‘ਚ ਵੀ ਕੰਮ ਕੀਤਾ ਸੀ । ਮਨੀ ਕੁਲਾਰ ਹੌਲੀ ਹੌਲੀ ਇੰਡਸਟਰੀ ‘ਚ ਵੱਡੀ ਜਗ੍ਹਾ ਬਣਾ ਰਿਹਾ ਸੀ । ਉਸ ਨੇ ਕਦੇ ਵੀ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ ਕਿ ਉਹ ਅੱਧਵਾਟੇ ਹੀ ਸਭ ਕੁਝ ਛੱਡ ਇਸ ਜਹਾਨ ਤੋਂ ਰੁਖਸਤ ਹੋ ਜਾਵੇਗਾ ।