‘ਯਾਰ ਅਣਮੁੱਲੇ’ ਗੀਤ ਨੂੰ ਸ਼ੈਰੀ ਮਾਨ ਨੇ ਹਰਭਜਨ ਮਾਨ ਤੇ ਗੁਰਦਾਸ ਮਾਨ ਦੇ ਅੰਦਾਜ਼ ‘ਚ ਇਸ ਤਰ੍ਹਾਂ ਗਾਇਆ, ਮਿਮਿਕਰੀ ਦਾ ਵੀਡੀਓ ਆਇਆ ਸਾਹਮਣੇ
ਸ਼ੈਰੀ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿ ਕਾਫੀ ਪੁਰਾਣਾ ਹੈ। ਇਸ ਵੀਡੀਓ ‘ਚ ਸ਼ੈਰੀ ਮਾਨ ਆਪਣਾ ਪ੍ਰਸਿੱਧ ਗੀਤ ‘ਯਾਰ ਅਣਮੁੱਲੇ’ ਹਰਭਜਨ ਮਾਨ ਦੇ ਅੰਦਾਜ਼ ‘ਚ ਗਾ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਸ ਮਾਨ ਦੇ ਅੰਦਾਜ਼ ‘ਚ ਵੀ ਇਸ ਗੀਤ ਨੂੰ ਗਾ ਕੇ ਸੁਣਾਇਆ ।
ਸ਼ੈਰੀ ਮਾਨ (Sharry Maan) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿ ਕਾਫੀ ਪੁਰਾਣਾ ਹੈ। ਇਸ ਵੀਡੀਓ ‘ਚ ਸ਼ੈਰੀ ਮਾਨ ਆਪਣਾ ਪ੍ਰਸਿੱਧ ਗੀਤ ‘ਯਾਰ ਅਣਮੁੱਲੇ’ ਹਰਭਜਨ ਮਾਨ ਦੇ ਅੰਦਾਜ਼ ‘ਚ ਗਾ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਸ ਮਾਨ ਦੇ ਅੰਦਾਜ਼ ‘ਚ ਵੀ ਇਸ ਗੀਤ ਨੂੰ ਗਾ ਕੇ ਸੁਣਾਇਆ । ਸ਼ੈਰੀ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਜੀ ਥੋੜ੍ਹਾ ਠਰੰਮੇ ਦੇ ਨਾਲ ਗਾਉਂਦੇ ਹਨ ਜਦੋਂਕਿ ਬੱਬੂ ਮਾਨ ਬੜੇ ਪਿਆਰ ਨਾਲ ਇਸ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਉਣਗੇ ।
ਸ਼ੈਰੀ ਮਾਨ ਵਧੀਆ ਮਿਮਿਕਰੀ ਆਰਟਿਸਟ
ਕਾਲਜ ਦੇ ਦਿਨਾਂ ਦੌਰਾਨ ਸ਼ੈਰੀ ਮਾਨ ਵਧੀਆ ਮਿਮਿਕਰੀ ਕਲਾਕਾਰ ਵੀ ਰਹਿ ਚੁੱਕੇ ਹਨ । ਉਹ ਅਕਸਰ ਕਲਾਕਾਰਾਂ ਦੀ ਮਿਮਿਕਰੀ ਕਰਦੇ ਹੁੰਦੇ ਸਨ ਜਿਸ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਖੂਬ ਸਰਾਹਿਆ ਜਾਂਦਾ ਸੀ ।ਸ਼ੈਰੀ ਮਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗੀਤ ਲਿਖਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਉਣਾ ਵੀ ਸ਼ੁਰੂ ਕੀਤਾ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਸ਼ੈਰੀ ਮਾਨ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਜਿਸ ‘ਚ ਮੈਰਿਜ ਪੈਲੇਸ,ਓਏ ਹੋਏ ਪਿਆਰ ਹੋ ਗਿਆ, ਬਰਾਤ ਬੰਦੀ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।
ਕਈ ਕਾਰਨਾਂ ਕਰਕੇ ਚਰਚਾ ‘ਚ ਰਹੇ
ਸ਼ੈਰੀ ਮਾਨ ਕਈ ਕਾਰਨਾਂ ਕਰਕੇ ਵਿਵਾਦਾਂ ‘ਚ ਵੀ ਰਹੇ ਹਨ । ਸਭ ਤੋਂ ਪਹਿਲਾਂ ਉਹ ਉਸ ਵੇਲੇ ਚਰਚਾ ‘ਚ ਰਹੇ ਸਨ ਜਦੋਂ ਉਨ੍ਹਾਂ ਦੇ ਖ਼ਾਸ ਦੋਸਤ ਪਰਮੀਸ਼ ਵਰਮਾ ਦੇ ਵਿਆਹ ‘ਤੇ ਝਗੜਾ ਹੋ ਗਿਆ ਸੀ । ਇਸ ਦੌਰਾਨ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕਾਫੀ ਚੰਗਾ ਮਾੜਾ ਬੋਲਿਆ ਸੀ ।