ਸਚਿਨ ਆਹੂਜਾ ਨੂੰ ਲੱਗੀਆਂ ਸੱਟਾਂ, ਹਸਪਤਾਲ ਤੋਂ ਵੀਡੀਓ ਸਾਂਝਾ ਕਰਕੇ ਦੱਸਿਆ ਹਾਲ
ਸਚਿਨ ਆਹੂਜਾ ਨੂੰ ਬੀਤੇ ਦਿਨੀਂ ਸੱਟਾਂ ਲੱਗੀਆਂ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।ਸਚਿਨ ਆਹੂਜਾ ਨੇ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਫੈਨਸ ਦੇ ਨਾਲ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਦਿੱਤਾ ਹੈ।
ਸਚਿਨ ਆਹੂਜਾ (Sachin Ahuja) ਨੂੰ ਬੀਤੇ ਦਿਨੀਂ ਸੱਟਾਂ ਲੱਗੀਆਂ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।ਸਚਿਨ ਆਹੂਜਾ ਨੇ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਫੈਨਸ ਦੇ ਨਾਲ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਬਿਲਕੁਲ ਠੀਕ ਹਨ ਅਤੇ ਫੈਨਸ ਤੇ ਆਪਣੇ ਚਾਹੁਣ ਵਾਲਿਆਂ ਦਾ ਵੀ ਉਨ੍ਹਾਂ ਨੇ ਸ਼ੁਕਰੀਆ ਅਦਾ ਕੀਤਾ ਕਿ ਉਹ ਹੁਣ ਬਿਲਕੁਲ ਠੀਕ ਹਨ ਅਤੇ ਜਲਦ ਹੀ ਹਸਪਤਾਲ ਚੋਂ ਡਿਸਚਾਰਜ ਹੋ ਕੇ ਆਪਣੇ ਘਰ ਚਲੇ ਜਾਣਗੇ ।
ਸਚਿਨ ਆਹੂਜਾ ਦਾ ਵਰਕ ਫ੍ਰੰਟ
ਸਚਿਨ ਆਹੂਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨੂੰ ਉਨ੍ਹਾਂ ਨੇ ਸੰਗੀਤ ਦਿੱਤਾ ਹੈ।ਉਨ੍ਹਾਂ ਦੇ ਪਿਤਾ ਚਰਨਜੀਤ ਆਹੂਜਾ ਵੀ ਪੰਜਾਬੀ ਇੰਡਸਟਰੀ ‘ਚ ਸੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ ।ਸਚਿਨ ਆਹੂਜਾ ਵੀ ਆਪਣੇ ਪਿਤਾ ਵਾਂਗ ਸੰਗੀਤ ਦੇ ਖੇਤਰ ‘ਚ ਕੰਮ ਕਰ ਰਹੇ ਹਨ।