ਰਾਜਵੀਰ ਜਵੰਦਾ ਦੀ ਧੀ ਅਮਾਨਤ ਕੌਰ ਜਵੰਦਾ ਨੇ ਪਿਤਾ ਵੱਲੋਂ ਲਿਖੀ ਚਿੱਠੀ ਕੀਤੀ ਸਾਂਝੀ, ਫੈਨਸ ਹੋਏ ਭਾਵੁਕ
ਰਾਜਵੀਰ ਜਵੰਦਾ ਦੀ ਧੀ ਨੇ ਅਮਾਨਤ ਕੌਰ ਜਵੰਦਾ ਨੇ ਆਪਣੇ ਪਿਤਾ ਵੱਲੋਂ ਲਿਖੀ ਚਿੱਠੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਚਿੱਠੀ ‘ਚ ਰਾਜਵੀਰ ਜਵੰਦਾ ਨੇ ਆਪਣੀ ਧੀ ਦੇ ਲਈ ਬਹੁਤ ਹੀ ਪਿਆਰੇ ਸ਼ਬਦਾਂ ‘ਚ ਚਿੱਠੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਅਮਾਨਤ ਕੌਰ ਜਵੰਦਾ ਬਹੁਤ ਹੀ ਪਿਆਰਾ ਬੱਚਾ ਹੈ।ਥੋੜ੍ਹਾ ਸ਼ਰਾਰਤੀ ਵੀ ਹੈ।
ਰਾਜਵੀਰ ਜਵੰਦਾ ਦੀ ਧੀ ਨੇ ਅਮਾਨਤ ਕੌਰ ਜਵੰਦਾ ਨੇ ਆਪਣੇ ਪਿਤਾ ਵੱਲੋਂ ਲਿਖੀ ਚਿੱਠੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਚਿੱਠੀ ‘ਚ ਰਾਜਵੀਰ ਜਵੰਦਾ ਨੇ ਆਪਣੀ ਧੀ ਦੇ ਲਈ ਬਹੁਤ ਹੀ ਪਿਆਰੇ ਸ਼ਬਦਾਂ ‘ਚ ਚਿੱਠੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਅਮਾਨਤ ਕੌਰ ਜਵੰਦਾ ਬਹੁਤ ਹੀ ਪਿਆਰਾ ਬੱਚਾ ਹੈ।ਥੋੜ੍ਹਾ ਸ਼ਰਾਰਤੀ ਵੀ ਹੈ।ਪਰ ਸਿਆਣਾ ਵੀ ਹੈ, ਹਰ ਇੱਕ ਕੰਮ ਕਰਦਾ ਹੈ।ਟਾਈਮ ਸਿਰ ਪੜ੍ਹਾਈ ਕਰਦਾ ਹੈ।ਉਸ ਚੋਂ ਇੱਕ ਬੱਚਾ ਦਿਲਾਵਰ ਸਿੰਘ ਵੀ ਹੈ।

ਉਸ ਦੀ ਕੋਈ ਵੀ ਗੱਲ ਸਮਝ ਨਹੀਂ ਲੱਗਦੀ।ਪਤਾ ਨਹੀਂ ਕੀ ਬੋਲਦਾ ਰਹਿੰਦਾ ਹੈ, ਹਮੇਸ਼ਾ ਤੋਤਲਾ ਬੋਲਦਾ ਹੈ”। ਅਖੀਰ ‘ਚ ਰਾਜਵੀਰ ਜਵੰਦਾ ਨੇ ਆਪਣੇ ਸਾਈਨ ਵੀ ਕੀਤੇ ਹਨ। ਅਮਾਨਤ ਜਵੰਦਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਰਘਬੀਰ ਬੋਲੀ ਨੇ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ “ਸੱਚੀਂ ਬਹੁਤ ਪਿਆਰਾ ਸਾਡਾ ਪੁੱਤ”। ਇਸ ਤੋਂ ਇਲਾਵਾ ਸਟਾਲਿਨਵੀਰ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ।
ਰਾਜਵੀਰ ਜਵੰਦਾ ਦੀ ਧੀ ਅਤੇ ਪੁੱਤਰ ਬਹੁਤ ਛੋਟੇ ਹਨ। ਧੀ ਅਕਸਰ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ‘ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਦਸੇ ਕਾਰਨ ਗਈ ਸੀ ਜਾਨ
ਰਾਜਵੀਰ ਜਵੰਦਾ ਦੀ ਸਤੰਬਰ ੨੦੨੫ ‘ਚ ਇੱਕ ਸੜਕ ਹਾਦਸੇ ਤੋਂ ਬਾਅਦ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਉੱਥੇ ਕਈ ਦਿਨ ਇਲਾਜ ਚੱਲਿਆ, ਪਰ ਰਾਜਵੀਰ ਜਵੰਦਾ ਨੂੰ ਬਚਾਇਆ ਨਹੀਂ ਸੀ ਜਾ ਸਕਿਆ।