ਗਾਇਕ ਸੱਬਾ ਮਰਾੜ ਨੇ ਲਈ ਨਵੀਂ ਗੱਡੀ, ਵੀਡੀਓ ਹੋ ਰਿਹਾ ਵਾਇਰਲ, ਫੈਨਸ ਵੀ ਦੇ ਰਹੇ ਵਧਾਈ
ਗਾਇਕ ਸੱਬਾ ਨੇ ਨਵੀਂ ਕਾਰ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਗਾਇਕ ਨੂੰ ਵਧਾਈਆਂ ਦੇ ਰਹੇ ਹਨ ।
ਗਾਇਕ ਸੱਬਾ ਨੇ ਨਵੀਂ ਕਾਰ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਗਾਇਕ ਨੂੰ ਵਧਾਈਆਂ ਦੇ ਰਹੇ ਹਨ ।ਗਾਇਕ ਸੱਬਾ ਮਰਾੜ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

ਸੰਘਰਸ਼ਾਂ ‘ਚ ਬੀਤਿਆ ਬਚਪਨ
ਗਾਇਕ ਸੱਬਾ ਮਰਾੜ ਦਾ ਬਚਪਨ ਸੰਘਰਸ਼ਾਂ ‘ਚ ਬੀਤਿਆ ਹੈ। ਉਹ ਬਚਪਨ ਤੋਂ ਹੀ ਆਪਣੇ ਨਾਨਕੇ ਘਰ ਰਹਿੰਦੇ ਸਨ। ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸੀ ਜਿਸ ਕਾਰਨ ਸੱਬਾ ਮਰਾੜ ਨੇ ਕਦੇ ਸਿਕਓਰਿਟੀ ਗਾਰਡ ਦੀ ਨੌਕਰੀ ਕੀਤੀ ਅਤੇ ਕਦੇ ਹੋਰ ਮਿਹਨਤ ਮਜ਼ਦੂਰੀ ਦਾ ਕੰਮ ਕੀਤਾ ।
_15cf3f9910064ca53fa9251cf297ff73_1280X720.webp)
ਉਨ੍ਹਾਂ ਦੇ ਪਿਤਾ ਜੀ ਵੀ ਖੁਦ ਮਿਹਨਤ ਮਜ਼ਦੂਰੀ ਕਰਦੇ ਸਨ । ਪਰ ਸੱਬੇ ਨੇ ਆਪਣੀ ਮਿਹਨਤ ਦੇ ਨਾਲ ਘਰ ਦੇ ਸਾਰੇ ਧੋਣੇ ਧੋ ਦਿੱਤੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਨਵੀਂ ਕੋਠੀ ਵੀ ਬਣਾਈ ਹੈ। ਇਸ ਤੋਂ ਇਲਾਵਾ ਆਪਣੇ ਮਾਪਿਆਂ ਦੇ ਹਰ ਸੁਫ਼ਨੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਇੱਕ ਗਾਣੇ ਨੇ ਬਦਲੀ ਜ਼ਿੰਦਗੀ
ਗਾਇਕ ਸੱਬਾ ਮਰਾੜ ਦੀ ਜ਼ਿੰਦਗੀ ‘ਚ ਉਦੋਂ ਬਦਲਾਅ ਆਇਆ ਜਦੋਂ ਉਨ੍ਹਾਂ ਨੂੰ ਇੱਕ ਗੀਤ ਗਾਉਣ ਦਾ ਮੌਕਾ ਮਿਲਿਆ । ਇਸੇ ਗੀਤ ਨੇ ਰਾਤੋ ਰਾਤ ਸੱਬੇ ਦੀ ਕਿਸਮਤ ਬਦਲ ਦਿੱਤੀ ।ਉਸ ਦੇ ਗੀਤ ‘ਮੈਂ ਕਰਕੇ ਫਲਾਈ ਆਵਾਂ’ ਦੇ ਨਾਲ ਉਸ ਦੇ ਨਵੇਂ ਕਰੀਅਰ ਦਾ ਆਗਾਜ਼ ਹੋਇਆ ਅਤੇ ਉਹ ਗਾਇਕੀ ਦੇ ਖੇਤਰ ‘ਚ ਨਿੱਤਰਿਆ ।