ਉੱਤਰਾਖੰਡ ਦੇ ਉਜਾੜ ਬੀਆਬਾਨ ‘ਚ ਫਸੇ ਪੰਜਾਬੀ ਕਲਾਕਾਰ ਤੇ ਲੇਖਕ ਨਰੇਸ਼ ਕਥੂਰੀਆ, ਦੱਸਿਆ ਕਿਵੇਂ ਗੁਜ਼ਾਰੀ ਰਾਤ

ਕੈਰੀ ਆਨ ਜੱਟਾ-4 ਛੱਬੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ। ਨਰੇਸ਼ ਕਥੂਰੀਆ ਵੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਉਹ ਵੱਖ ਵੱਖ ਥਾਵਾਂ ‘ਤੇ ਜਾ ਕੇ ਇਸ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਬੀਤੇ ਦਿਨੀਂ ਉਹ ਜੰਮੂ ਕਸ਼ਮੀਰ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰਾਖੰਡ ਦਾ ਰੁਖ ਕੀਤਾ।

By  Shaminder Kaur Kaler June 10th 2026 11:22 AM

ਕੈਰੀ ਆਨ ਜੱਟਾ-4 ਛੱਬੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ। ਨਰੇਸ਼ ਕਥੂਰੀਆ ਵੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਉਹ ਵੱਖ ਵੱਖ ਥਾਵਾਂ ‘ਤੇ ਜਾ ਕੇ ਇਸ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਬੀਤੇ ਦਿਨੀਂ ਉਹ ਜੰਮੂ ਕਸ਼ਮੀਰ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰਾਖੰਡ ਦਾ ਰੁਖ ਕੀਤਾ।

ਪਰ ਉੱਤਰਾਖੰਡ ‘ਚ ਉਹ ਕਿਸੇ ਉਜਾੜ ਬੀਆਬਾਨ ਜੰਗਲ ‘ਚ ਫਸ ਗਏ ਅਤੇ ਜਿੱਥੇ ਨਾ ਤਾਂ ਰਹਿਣ ਦਾ ਟਿਕਾਣਾ ਸੀ ਅਤੇ ਨਾ ਹੀ ਖਾਣਪੀਣ ਦਾ ਕੋਈ ਇੰਤਜ਼ਾਮ । ਉਤੋਂ ਨਰੇਸ਼ ਕਥੂਰੀਆ ਦੀ ਗੱਡੀ ਦਾ ਤੇਲ ਮੁੱਕ ਗਿਆ ਅਤੇ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਆਪਣੀ ਆਪਬੀਤੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ। 

ਨਰੇਸ਼ ਕਥੂਰੀਆ ਵਧੀਆ ਲੇਖਕ 

ਨਰੇਸ਼ ਕਥੂਰੀਆ ਵਧੀਆ ਲੇਖਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਹਨ। ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ਦੀ ਕਹਾਣੀ ਲਿਖੀ ਹੈ। ਕੈਰੀ ਆਨ ਜੱਟਾ-4 ਦੀ ਕਹਾਣੀ, ਸਕਰੀਨਪਲੇ ਤੇ ਡਾਈਲੌਗ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੇ ਗਏ ਹਨ।

ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੀ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਲਿਖੀ ਗਈ ਹੈ।ਨਰੇਸ਼ ਕਥੂਰੀਆ ਆਪਣੇ ਬਿਹਤਰੀਨ ਡਾਈਲੌਗ ਤੇ ਸਟੋਰੀ ਰਾਈਟਿੰਗ ਦੇ ਲਈ ਜਾਣੇ ਜਾਂਦੇ ਹਨ।  

© Copyright Galactic Television & Communications Pvt. Ltd. 2026. All rights reserved.