ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ‘ਚ ਸਹਿਮ, ਹੁਣ ਇਸ ਗਾਇਕ ਦੇ ਘਰ ਹੋਈ ਫਾਇਰਿੰਗ
ਪੰਜਾਬੀ ਸੰਗੀਤ ਜਗਤ ‘ਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ।ਕਿਉਂਕਿ ਪੰਜਾਬੀ ਗਾਇਕ ਭਾਵੇਂ ਦੇਸ਼ ‘ਚ ਹੋਣ ਜਾਂ ਵਿਦੇਸ਼ ‘ਚ, ਉਨਾਂ ਤੇ ਕੁਝ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਦੇ ਉਨ੍ਹਾਂ ਦੇ ਘਰ ‘ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਹੁਣ ਗੈਂਗਸਟਰਾਂ ਨੇ ਮੁੜ ਤੋਂ ਇੱਕ ਗਾਇਕ ਨੂੰ ਨਿਸ਼ਾਨਾ ਬਣਾਇਆ ਹੈ।
ਪੰਜਾਬੀ ਗਾਇਕਾਂ ਤੇ ਅਦਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਹਾਲ ਹੀ ‘ਚ ਕਪਿਲ ਸ਼ਰਮਾ ਦੇ ਕੈਫੇ ਤੇ ਲਗਾਤਾਰ ਤੀਜੀ ਵਾਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਗਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖ਼ਬਰਾਂ ਮੁਤਾਬਕ ਹੁਣ ਗਾਇਕ ਚੰਨੀ ਨੱਟਣ (Chani Nattan) ਨੂੰ ਗੈਂਗਸਟਰਾਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਉਸ ਦੇ ਘਰ ‘ਤੇ ਫਾਇਰਿੰਗ ਕੀਤੀ ਹੈ।ਇਸ ਫਾਇਰਿੰਗ ਦੇ ਲਈ ਸਰਦਾਰ ਖਹਿਰਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਸ ਗੈਂਗਸਟਰ ਦੇ ਗਰੁੱਪ ਨੇ ਲਈ ਜ਼ਿੰਮੇਵਾਰੀ
ਖ਼ਬਰਾਂ ਮੁਤਾਬਕ ਕੈਨੇਡਾ ‘ਚ ਗਾਇਕ ਚੰਨੀ ਨੱਟਣ ਦੇ ਘਰ ‘ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵੱਲੋਂ ਲਈ ਗਈ ਹੈ। ਗੋਲਡੀ ਢਿੱਲੋਂ ਨੇ ਫਾਇਰਿੰਗ ਦੇ ਲਈ ਸਰਦਾਰ ਖਹਿਰਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਸ ਨੇ ਕਿਹਾ ਕਿ ਜੇਕਰ ਗਾਇਕ ਸਰਦਾਰ ਖਹਿਰਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤਾਲੁਕ ਰੱਖਦਾ ਹੈ ਤਾਂ ਇਸ ਦੇ ਨਤੀਜੇ ਉਸ ਨੂੰ ਭੁਗਤਣੇ ਪੈ ਸਕਦੇ ਹਨ। ਇਸ ਦੇ ਨਾਲ ਹੀ ਗੈਂਗਸਟਰ ਨੇ ਸਰਦਾਰ ਖਹਿਰਾ ਨੂੰ ਵੀ ਆਉਣ ਵਾਲੇ ਸਮੇਂ ‘ਚ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ।