ਪੰਜਾਬੀ ਗਾਇਕ ਬੱਬੂ ਮਾਨ ਖਿਲਾਫ਼ ਲੁਧਿਆਣਾ ‘ਚ ਹਿੰਦੂ ਸੰਗਠਨਾਂ ਨੇ ਕੀਤੀ ਬੇਅਦਬੀ ਦੀ ਸ਼ਿਕਾਇਤ

ਬੱਬੂ ਮਾਨ ਅਕਸਰ ਆਪਣੇ ਵਧੀਆ ਗੀਤਾਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ ।ਬੀਤੇ ਦਿਨ ਉਨ੍ਹਾਂ ਨੇ ਚਿੰਤਪੂਰਨੀ ਮਹਾਂਉਤਸਵ ‘ਚ ਪਰਫਾਰਮ ਕੀਤਾ ਸੀ । ਇਸ ਦੌਰਾਨ ਉਨ੍ਹਾਂ ਨੇ ਕਈ ਗੀਤ ਗਾਏ । ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਮਾਤਾ ਚਿੰਤਪੂਰਨੀ ਤੋਂ ਲਿਆਂਦੀ ਗਈ ਜੋਤ ਸਥਾਪਿਤ ਹੋਣ ਅਤੇ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ, ਸ਼ਰਾਬ ਅਤੇ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤ ਗਾਏ ।

By  Shaminder Kaur Kaler November 18th 2025 01:16 PM

ਬੱਬੂ ਮਾਨ (Babbu Maan) ਅਕਸਰ ਆਪਣੇ ਵਧੀਆ ਗੀਤਾਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ ।ਬੀਤੇ ਦਿਨ ਉਨ੍ਹਾਂ ਨੇ ਚਿੰਤਪੂਰਨੀ ਮਹਾਂਉਤਸਵ ‘ਚ ਪਰਫਾਰਮ ਕੀਤਾ ਸੀ । ਇਸ ਦੌਰਾਨ ਉਨ੍ਹਾਂ ਨੇ ਕਈ ਗੀਤ ਗਾਏ । ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਮਾਤਾ ਚਿੰਤਪੂਰਨੀ ਤੋਂ ਲਿਆਂਦੀ ਗਈ ਜੋਤ ਸਥਾਪਿਤ ਹੋਣ ਅਤੇ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ, ਸ਼ਰਾਬ ਅਤੇ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤ ਗਾਏ ।


ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਸੰਗਠਨਾਂ ਦਾ ਇਲਜ਼ਾਮ ਹੈ ਕਿ ਪੰਦਰਾਂ ਤੇ ਸੋਲਾਂ ਨਵੰਬਰ ਨੂੰ ਨਾ ਤਾਂ ਪ੍ਰੋਗਰਾਮ ‘ਚ ਭਜਨ ਗਾਏ ਅਤੇ ਨਾ ਹੀ ਸਨਮਾਨਪੂਰਨ ਮਾਹੌਲ ਰੱਖਿਆ ਗਿਆ । ਬਲਕਿ ਗਾਣਿਆਂ ਤੇ ਧੀਆਂ ਨੂੰ ਨਚਾਇਆ ਗਿਆ। ਇਸ ਸਬੰਧੀ ਜੈ ਮਾਂ ਸੇਵਾ ਸਮਿਤੀ ਨੇ ਆਯੋਜਕਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ਵਿੱਚ ਵੀ ਸਰਗਰਮ ਹਨ।ਉਨ੍ਹਾਂ ਦੇ ਸਦਾਬਹਾਰ ਗੀਤਾਂ ਦੀ ਗੱਲ ਕਰੀਏ ਤਾਂ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਤੂੰ ਸੌ ਕੇ ਰਾਤ ਗੁਜ਼ਾਰ ਲਈ ਸਣੇ ਕਈ ਹਿੱਟ ਗੀਤ ਅੱਜ ਵੀ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ ।  

© Copyright Galactic Television & Communications Pvt. Ltd. 2026. All rights reserved.