ਜੀਟੀਸੀ ਨੈੱਟਵਰਕ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ

ਦੀਵਾਲੀ ਦੇ ਤਿਉਹਾਰ ਦੀ ਦੇਸ਼ ਭਰ ‘ਚ ਰੌਣਕ ਹੈ। ਦੀਵਾਲੀ ਦੇ ਮੌਕੇ ‘ਤੇ ਬਜ਼ਾਰਾਂ ‘ਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ । ਕਿ ਵੀਹ ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਦੀਵਾਲੀ ਦੇ ਤਿਉਹਾਰ ਨੂੰ ਪੰਜਾਬ ‘ਚ ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਜ਼ਿਆਦਾ ਪ੍ਰਸਿੱਧ ਹੈ। ਕਿਹਾ ਵੀ ਜਾਂਦਾ ਹੈ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’। ਦੀਵਾਲੀ ਤੋਂ ਕਈ ਕਈ ਦਿਨਾਂ ਪਹਿਲਾਂ ਹੀ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ।

By  Shaminder Kaur Kaler October 20th 2025 09:00 AM -- Updated: October 20th 2025 09:08 AM

 ਜੀਟੀਸੀ ਨੈੱਟਵਰਕ ਵੱਲੋਂ ਦੀਵਾਲੀ ਦੀ ਵਧਾਈ 

ਦੀਵਿਆਂ ਦੇ ਤਿਉਹਾਰ ਦੀਵਾਲੀ ਦੇ ਸ਼ੁਭ ਮੌਕੇ ‘ਤੇ ਹਰ ਕੋਈ ਐਕਸਾਈਟਡ ਹੈ ਲੋਕ ਆਪਣੇ ਘਰਾਂ ‘ਚ ਦੀਵਾਲੀ ਦੇ ਸਵਾਗਤ ‘ਚ ਜੁਟੇ ਹੋਏ ਹਨ । ਇਸ ਦੇ ਨਾਲ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਜੀਟੀਸੀ ਨੈੱਟਵਰਕ ਵੀ ਦੀਵਾਲੀ ਦੇ ਇਸ ਸ਼ੁਭ ਮੌਕੇ ‘ਤੇ ਸਮੂਹ ਦੁਨੀਆ ‘ਚ ਵੱਸਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਾ ਹੈ। ਜੀਟੀਸੀ ਨੈੱਟਵਰਕ ਜਲਦ ਹੀ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਲਈ ਮਨੋਰੰਜਨ ਦੇ ਨਾਲ-ਨਾਲ ਖ਼ਬਰਾਂ, ਫ਼ਿਲਮਾਂ ਤੇ ਹੋਰ ਮਨੋਰੰਜਨ ਸਮੱਗਰੀ ਲੈ ਕੇ ਤੁਹਾਡੇ ਵਿਹੜੇ ‘ਚ ਦਸਤਕ ਦੇਵੇਗਾ ।ਜੀਟੀਸੀ ਨੈੱਟਵਰਕ ਦਾ ਮਕਸਦ  ਮਨੋਰੰਜਨ ਕਰਨਾ ਹੀ ਨਹੀਂ ਹੈ, ਬਲਕਿ ਪੰਜਾਬ ਦੇ ਅਜਿਹੇ ਟੈਲੇਂਟ ਨੂੰ ਵੀ ਅੱਗੇ ਲੈ ਕੇ  ਆਉਣਾ ਹੈ  ਜੋ ਕਿਤੇ ਨਾ ਕਿਤੇ   ਲੁਕਿਆ ਰਹਿ ਜਾਂਦਾ ਹੈ । ਇਸ ਤੋਂ ਇਲਾਵਾ ਜੀਟੀਸੀ ਨੈੱਟਵਰਕ ਹੋਰ ਕਈ ਜਾਣਕਾਰੀ ਤੇ ਮਨੋਰੰਜਨ  ਭਰਪੂਰ ਪ੍ਰੋਗਰਾਮ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵੇਗਾ । ਦੀਵਿਆਂ ਦੇ ਇਸ ਤਿਉਹਾਰ ਦੀਆਂ ਜੀਟੀਸੀ ਨੈੱਟਵਰਕ ਵੱਲੋਂ ਇੱਕ ਵਾਰ ਮੁੜ ਤੋਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ । ਦੀਵਾਲੀ ਦੇ ਦੀਵਿਆਂ ਵਾਂਗ ਤੁਹਾਡੀ ਜ਼ਿੰਦਗੀ ਵੀ ਰੋਸ਼ਨ ਹੋ ਜਾਵੇ । ਇਹੀ ਸਾਡੀ ਦਿਲੀ ਕਾਮਨਾ ਹੈ।

© Copyright Galactic Television & Communications Pvt. Ltd. 2026. All rights reserved.