ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਸੰਜੇ ਖ਼ਾਨ ਦੀ ਪਤਨੀ ਜ਼ਰੀਨ ਖ਼ਾਨ ਦਾ ਦਿਹਾਂਤ, ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸੋਗ ਜਤਾਉਣ

ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਅਤੇ ਫ਼ਿਲਮ ਮੇਕਰ ਸੰਜੇ ਖ਼ਾਨ ਦੀ ਪਤਨੀ ਜ਼ਰੀਨ ਖਾਨ ਦਾ ਦਿਹਾਂਤ ਹੋ ਗਿਆ ਹੈ।

By  Shaminder Kaur Kaler November 7th 2025 03:28 PM

ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਅਤੇ ਫ਼ਿਲਮ ਮੇਕਰ ਸੰਜੇ ਖ਼ਾਨ ਦੀ ਪਤਨੀ ਜ਼ਰੀਨ ਖਾਨ (Zarine khan) ਦਾ ਦਿਹਾਂਤ ਹੋ ਗਿਆ ਹੈ। ਜ਼ਰੀਨ ਖ਼ਾਨ ਇਕਾਸੀ ਸਾਲਾਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਨ੍ਹਾਂ ਨੇ ਆਪਣੇ ਮੁੰਬਈ ਸਥਿਤ ਘਰ ‘ਚ ਆਖਰੀ ਸਾਹ ਲਏ । ਜ਼ਰੀਨ ਸੁਸੈਨ ਖ਼ਾਨ ਤੇ  ਜਾਇਦ ਖ਼ਾਨ ਦੀ ਮਾਂ ਸੀ । ਉਨ੍ਹਾਂ ਦੇ ਦਿਹਾਂਤ ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 


ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਅਫਸੋਸ ਜਤਾਉਣ 

ਜ਼ਰੀਨ ਖ਼ਾਨ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਬਾਲੀਵੁੱਡ ਦੇ ਕਈ ਸਿਤਾਰੇ ਜ਼ਰੀਨ ਖ਼ਾਨ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਜਤਾਇਆ । ਦੱਸ ਦਈਏ ਕਿ ਜ਼ਰੀਨ ਖਾਨ ਨੇ ਸੰਜੇ ਖਾਨ ਦੇ ਨਾਲ ਵਿਆਹ ਤੋਂ ਪਹਿਲਾਂ ਬਾਲੀਵੁੱਡ ਦੀਆਾਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ।ਜਿਸ ‘ਚ ਏਕ ਫੂਲ ਦੋ ਮਾਲੀ, ਤੇਰੇ ਘਰ ਕੇ ਸਾਮਨੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸੰਜੇ ਖ਼ਾਨ ਦੇ ਨਾਲ ਵਿਆਹ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਦੋਵਾਂ ਦੀ ਮੁਲਾਕਾਤ ਇੱਕ ਬੱਸ ਸਟਾਪ ਤੇ ਹੋਈ ਸੀ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਦਿਲ ਦੇ ਬੈਠੇ ਸਨ । ਜਿਸ ਤੋਂ ਬਾਅਦ ਸੰਜੇ ਨੇ ਜ਼ਰੀਨ ਦੇ ਨਾਲ 1966 ‘ਚ ਵਿਆਹ ਕਰਵਾ ਲਿਆ ਸੀ।  

ਧੀ ਸੁਸੈਨ ਤੇ ਪੁੱਤਰ ਜਾਇਦ ਹੋਏ ਭਾਵੁਕ 

ਮਾਂ ਦੀ ਮੌਤ ਤੋਂ ਬਾਅਦ ਅਦਾਕਾਰਾ ਦੀ ਧੀ ਸੁਸੈਨ ਖ਼ਾਨ ਅਤੇ ਪੁੱਤ ਜਾਇਦ ਭਾਵੁਕ ਦਿਖਾਈ ਦਿੱਤੇ । ਇਸ ਦੇ ਨਾਲ ਹੀ ਮਾਂ ਦੀਆਂ ਗੱਲਾਂ ਯਾਦ ਕਰ ਦੋਵਾਂ ਦੀਆਂ ਅੱਖਾਂ ਨਮ ਹੋ ਗਈਆਂ। 

 

© Copyright Galactic Television & Communications Pvt. Ltd. 2026. All rights reserved.