ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਧੀਰਜ ਕੁਮਾਰ ਨੇ ਕਰਵਾਇਆ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬੀ ਅਦਾਕਾਰ ਧੀਰਜ ਕੁਮਾਰ ਦਾ ਵਿਆਹ ਹੋ ਗਿਆ ਹੈ।ਵਿਆਹ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ।
ਪੰਜਾਬੀ ਅਦਾਕਾਰ ਧੀਰਜ ਕੁਮਾਰ (Dheeraj Kumar) ਦਾ ਵਿਆਹ ਹੋ ਗਿਆ ਹੈ।ਵਿਆਹ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ। ਜਿਉਂ ਹੀ ਅਦਾਕਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਵਿਆਹ ‘ਚ ਉਨ੍ਹਾਂ ਦੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ । ਉਨ੍ਹਾਂ ਨੇ ਸਿੱਖ ਰੀਤੀ ਰਿਵਾਜ਼ ਮੁਤਾਬਕ ਗੁਰਦੁਆਰਾ ਸਾਹਿਬ ‘ਚ ਲਾਵਾਂ ਲਈਆਂ ਹਨ । ਅਦਾਕਾਰ ਨੇ ਆਪਣੀ ਹਮਸਫ਼ਰ ਦੇ ਨਾਲ ਲਾਵਾਂ ਲਈਆਂ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ
““ ਬੇਕਰਾਰੀਆਂ.. ਹੁੰਦੀਆਂ ਕੀਮਤੀ ਜੀ,
ਹਾਸਿਲ ਇਹਨਾਂ ਵਿਚੋਂ... ਇਤਮਿਨਾਨ ਹੋਵੇ..
ਫ਼ਿਦਾ ਸਭ ਹੁੰਦੇ..ਤੂੰ ਨਿਸਾਰ ਹੋ ਜਾ…
ਓਹਨੂੰ ਪਤਾ ਲੱਗੇ..ਤਾਂ ਗੁਮਾਨ ਹੋਵੇ..
ਦਿਲਾ ਹਾਰ ਤੇ ਸਹੀ..ਆਪਾ ਵਾਰ ਤੇ ਸਹੀ ..
ਇਥੇ ਹਾਰਿਆਂ ਦੀ..ਉੱਚੀ ਸ਼ਾਨ ਹੋਵੇ.” .
ਐਸੀ ਆਸ਼ਿਕੀ ਕਰੀਂ..ਸਰਤਾਜ ਸ਼ਾਇਰਾ..
ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ.।

ਧੀਰਜ ਕੁਮਾਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਧੀਰਜ ਕੁਮਾਰ ਦਾ ਵਰਕ ਫ੍ਰੰਟ
ਧੀਰਜ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰੱਬ ਦਾ ਰੇਡੀਓ, ਸ਼ੇਰ ਪੁੱਤਰ, ਵਾਰਨਿੰਗ, ਵਾਰਨਿੰਗ-੨ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।