ਦੀਪਿਕਾ ਕੱਕੜ ਨੇ ਦਿੱਤੀ ਹੈਲਥ ਅਪਡੇਟ, ਕੈਂਸਰ ਦਾ ਇਲਾਜ ਕਰਵਾ ਰਹੀ ਹੈ ਅਦਾਕਾਰਾ
ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਦੀਪਿਕਾ ਕੱਕੜ ਨੇ 2015 ‘ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-2 ਦਾ ਲੀਵਰ ਕੈਂਸਰ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਇਲਾਜ ਦੇ ਤਹਿਤ ਟਿਊਮਰ ਹਟਾਉਣ ਦੇ ਲਈ ਸਰਜਰੀ ਕਰਵਾਈ।
ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਦੀਪਿਕਾ ਕੱਕੜ ਨੇ 2015 ‘ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-2 ਦਾ ਲੀਵਰ ਕੈਂਸਰ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਇਲਾਜ ਦੇ ਤਹਿਤ ਟਿਊਮਰ ਹਟਾਉਣ ਦੇ ਲਈ ਸਰਜਰੀ ਕਰਵਾਈ।ਇਸ ਦੀ ਜਾਣਕਾਰੀ ਵੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਅਦਾਕਾਰਾ ਨੇ ਮੁੜ ਤੋਂ ਆਪਣੀ ਹੈਲਥ ਬਾਰੇ ਅਪਡੇਟ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੀ ਸਿਹਤ ਦਾ ਅਸਰ ਉਸ ਦੇ ਪੁੱਤਰ ‘ਤੇ ਪੈ ਰਿਹਾ ਹੈ।

ਅਦਾਕਾਰਾ ਨੂੰ ਦਿੱਤਾ ਗਿਆ ਇਨਫਿਊਜ਼ਨ
ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦਿਖਾਇਆ ਕਿ ‘ਦੀਪਿਕਾ ਹਸਪਤਾਲ ਦੇ ਬੈੱਡ ‘ਤੇ ਪਈ ਹੋਈ ਹੈ ਅਤੇ ਉਹ ਥੱਕੀ ਹੋਈ ਲੱਗ ਰਹੀ ਹੈ। ਪਰ ਉਹ ਮੁਸਕਰਾ ਰਹੀ ਹੈ ਅਤੇ ਉਸ ਨੂੰ ਇਨਫਿਊਜ਼ਨ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸ਼ੋਇਬ ਨੇ ਦੱਸਿਆ ਕਿ ਦੀਪਿਕਾ ‘ਚ ਆਇਰਨ ਦੀ ਕਮੀ ਹੈ, ਇਸ ਲਈ ਉਸ ਨੂੰ ਆਈਵੀ ਦੇ ਜ਼ਰੀਏ ਆਇਰਨ ਵੀ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਦੀਪਿਕਾ ਆਪਣੀ ਨਿੱਜੀ ਜ਼ਿੰਦਗੀ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ।

ਦੀਪਿਕਾ ਕੱਕੜ ਦਾ ਵਰਕ ਫਰੰਟ
ਦੀਪਿਕਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਅਰ ਹੋਸਟੈਸ ਦੇ ਤੌਰ ਤੇ ਕੀਤੀ ਸੀ । ਉਨ੍ਹਾਂ ਨੇ ੨੦੧੦ ‘ਚ ਟੀਵੀ ਦੀ ਦੁਨੀਆ ‘ਚ ਕਦਮ ਰੱਖਿਆ ਸੀ ਅਤੇ ੨੦੧੮ ‘ਚ ਬਿੱਗ ਬੌਸ ਦੇ ਬੌਸ ਦੇ ਬਾਰਵੇਂ ਸੀਜ਼ਨ ‘ਚ ਨਜ਼ਰ ਆਏ ਸਨ।