ਅਦਾਕਾਰਾ ਰੀਵਾ ਅਰੋੜਾ ਦੇ ਨਾਲ ਡਿਲੀਵਰੀ ਬੁਆਏ ਨੇ ਕੀਤੀ ਬਦਤਮੀਜ਼ੀ

ਅਦਾਕਾਰਾ ਰੀਵਾ ਅਰੋੜਾ ਦੇ ਨਾਲ ਇੱਕ ਡਿਲੀਵਰੀ ਬੁਆਏ ਦੇ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਆਨਲਾਈਨ ਖਾਣ ਦੇ ਲਈ ਫੂਡ ਆਰਡਰ ਕੀਤਾ ਸੀ।

By  Shaminder Kaur Kaler May 8th 2026 01:00 PM

ਅਦਾਕਾਰਾ ਰੀਵਾ ਅਰੋੜਾ ਦੇ ਨਾਲ ਇੱਕ ਡਿਲੀਵਰੀ ਬੁਆਏ ਦੇ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਆਨਲਾਈਨ ਖਾਣ ਦੇ ਲਈ ਫੂਡ ਆਰਡਰ ਕੀਤਾ ਸੀ। ਪਰ ਡਿਲੀਵਰੀ ਬੁਆਏ ਨੇ ਉਸ ਦੇ ਨਾਲ ਬਦਸਲੂਕੀ ਕਰਦਿਆਂ ਹੋਇਆਂ ਗਾਲ੍ਹਾਂ ਕੱਢੀਆਂ ।ਰੀਵਾ ਨੇ ਇਹ ਗੱਲਾਂ ਹਿੰਦੁਸਤਾਨ ਟਾਈਮਜ਼ ਦੇ ਹਵਾਲੇ ਦੇ ਨਾਲ ਆਖੀਆਂ ਹਨ ।


ਅਦਾਕਾਰਾ ਦਾ ਕਹਿਣਾ ਹੈ ਕਿ ਇਹ ਸਥਿਤੀ ਏਨੀਂ ਕੁ ਵਿਗੜ ਗਈ ਕਿ ਮਦਦ ਦੇ ਲਈ ਮੁੰਬਈ ਪੁਲਿਸ ਨੂੰ ਬੁਲਾਉਣਾ ਪਿਆ ।ਜਿਸ ਕਾਰਨ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ।


ਅਦਾਕਾਰਾ ਦੇ ਮੁਤਾਬਕ ਸ਼ੁਰੂ ਤੋਂ ਹੀ ਡਿਲੀਵਰੀ ਬੁਆਏ ਦਾ ਰਵੱਈਆ ਅਣਉਚਿਤ ਸੀ ਅਤੇ ਮੇਰੀ ਮਾਂ ਨੇ ਵੀ ਇਸ ਮਾਮਲੇ ਨੂੰ ਸੁਲਝਾਉਣ ‘ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਮਲਾ ਸੁਲਝਣ ਦੀ ਬਜਾਏ ਉਲਝ ਗਿਆ । ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦੇ ਨਾਲ ਵੀ ਅਭੱਦਰ ਭਾਸ਼ਾ ਦਾ ਇਸਤੇਮਾਲ ਡਿਲੀਵਰੀ ਬੁਆਏ ਦੇ ਵੱਲੋਂ ਕੀਤਾ ਗਿਆ ।  

 ਰੀਵਾ ਅਰੋੜਾ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਅਦਾਕਾਰਾ ਰੀਵਾ ਅਰੋੜਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਉਰੀ ਦਾ ਸਰਜੀਕਲ ਸਟ੍ਰਾਈਕ, ਮੌਮ, ਗੂੰਜਨ ਸਕਸੈਨਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ ਹਨ।

© Copyright Galactic Television & Communications Pvt. Ltd. 2026. All rights reserved.