ਕੈਂਸਰ ਦੇ ਨਾਲ ਜੂਝ ਰਹੀ ਦੀਪਿਕਾ ਕੱਕੜ ਦਾ ਪਤੀ ਸ਼ੋਇਬ ਇਬਰਾਹੀਮ ਨੇ ਦੱਸਿਆ ਹਾਲ

ਅਦਾਕਾਰਾ ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਪਿਛਲੇ ਇੱਕ ਸਾਲ ਤੋਂ ਅਦਾਕਾਰਾ ਇਸ ਭਿਆਨਕ ਬਿਮਾਰੀ ਦੇ ਨਾਲ ਲੜ ਰਹੀ ਹੈ।ਇਸ ਦੇ ਨਾਲ ਹੀ ਪਰਿਵਾਰ ਵੀ ਉਸ ਦੀ ਪੂਰੀ ਦੇਖਭਾਲ ਕਰ ਰਿਹਾ ਹੈ।ਹੁਣ ਅਦਾਕਾਰਾ ਦੇ ਪਤੀ ਨੇ ਦੀਪਿਕਾ ਦੇ ਬਾਰੇ ਹੈਲਥ ਅਪਡੇਟ ਦਿੱਤੀ ਹੈ ।

By  Shaminder Kaur Kaler November 7th 2025 11:15 AM -- Updated: November 7th 2025 11:16 AM

ਅਦਾਕਾਰਾ ਦੀਪਿਕਾ ਕੱਕੜ (Dipika Kakar) ਕੈਂਸਰ ਦੇ ਨਾਲ ਜੂਝ ਰਹੀ ਹੈ। ਪਿਛਲੇ ਇੱਕ ਸਾਲ ਤੋਂ ਅਦਾਕਾਰਾ ਇਸ ਭਿਆਨਕ ਬਿਮਾਰੀ ਦੇ ਨਾਲ ਲੜ ਰਹੀ ਹੈ।ਇਸ ਦੇ ਨਾਲ ਹੀ ਪਰਿਵਾਰ ਵੀ ਉਸ ਦੀ ਪੂਰੀ ਦੇਖਭਾਲ ਕਰ ਰਿਹਾ ਹੈ।ਹੁਣ ਅਦਾਕਾਰਾ ਦੇ ਪਤੀ ਨੇ ਦੀਪਿਕਾ ਦੇ ਬਾਰੇ ਹੈਲਥ ਅਪਡੇਟ ਦਿੱਤੀ ਹੈ । ਸ਼ੋਇਬ ਨੇ ਦੱਸਿਆ ਕਿ ਦੀਪਿਕਾ ਬਲੱਡ ਸੈਂਪਲ ਦੇਣ ਗਈ ਸੀ ਅਤੇ ਹੁਣ ਉਸ ਦੀ ਰਿਪੋਰਟ ਦਾ ਇੰਤਜ਼ਾਰ ਹੈ।

 

ਲੀਵਰ ਕੈਂਸਰ ਨਾਲ ਲੜ ਰਹੀ ਦੀਪਿਕਾ 

ਦੀਪਿਕਾ ਕੱਕੜ ਲੀਵਰ ਕੈਂਸਰ ਦੇ ਨਾਲ ਜੂਝ ਰਹੀ ਹੈ।ਦੀਪਿਕਾ ਦੀ ਲੀਵਰ ਸਰਜਰੀ ਹੋ ਚੁੱਕੀ ਹੈ ਅਤੇ ਕੀਮੋਥਰੈਪੀ ਵੀ ਹੋਈ, ਜਿਸ ਤੋਂ ਬਾਅਦ ਉਹ ਰਿਕਵਰ ਕਰ ਰਹੀ ਹੈ।ਇਸ ਦੇ ਨਾਲ ਹੁਣ ਪਰਿਵਾਰ ਨੂੰ ਬਲੱਡ ਰਿਪੋਰਟ ਦਾ ਇੰਤਜ਼ਾਰ ਹੈ। ਜਿਸ ਨੂੰ ਲੈ ਕੇ ਅਦਾਕਾਰਾ ਦਾ ਪਤੀ ਡਰਿਆ ਹੋਇਆ ਹੈ।ਸ਼ੋਇਬ ਦੇ ਵੱਲੋਂ ਫੈਨਸ ਦੇ ਨਾਲ ਇੱਕ ਲਾਈਵ ਸੈਸ਼ਨ ਇੰਸਟਾਗ੍ਰਾਮ ਸਟੋਰੀ ‘ਤੇ ਰੱਖਿਆ ਸੀ ।

ਜਿਸ ‘ਚ ਫੈਨਸ ਨੇ ਕਈ ਸਵਾਲ ਐਕਟਰ ਤੋਂ ਪੁੱਛੇ ਸਨ।ਜਿਸ ‘ਚ ਦੀਪਿਕਾ ਦੀ ਸਿਹਤ ਨੂੰ ਲੈ ਕੇ ਵੀ ਫੈਨਸ ਦੇ ਵੱਲੋਂ ਸਵਾਲ ਪੁੱਛੇ ਗਏ ਸਨ। ਜਿਸ ਤੋਂ ਬਾਅਦ ਸ਼ੋਇਬ ਨੇ ਦੱਸਿਆ ਕਿ ਬਲੱਡ ਰਿਪੋਰਟ ਆਉਣੀ ਹੈ ਜਿਸ ਨੂੰ ਲੈ ਕੇ ਉਹ ਡਰੇ ਹੋਏ ਹਨ । ਪਰ ਭਗਵਾਨ ਦੀ ਕਿਰਪਾ ਨਾਲ ਸਭ ਕੁਝ ਠੀਕ ਹੋਵੇਗਾ ।

 ਕੀਮੋਥੈਰੇਪੀ ਦੇ ਸਾਈਡ ਇਫੈਕਟ 

ਦੀਪਿਕਾ ਕੱਕੜ ਦੀ ਕੀਮੋਥੈਰੇਪੀ ਵੀ ਹੋਈ ਹੈ। ਜਿਸ ਕਾਰਨ ਉਸ ਦੇ ਵਾਲ ਤੇਜ਼ੀ ਨਾਲ ਝੜ ਰਹੇ ਹਨ । ਜਿਸ ਬਾਰੇ ਅਦਾਕਾਰਾ ਨੇ ਕਈ ਵਾਰ ਆਪਣੇ ਬਲੌਗ ‘ਚ ਵੀ ਦੱਸਿਆ ਸੀ, ਵਾਲ ਏਨੇ ਕੁ ਝੜਨ ਲੱਗ ਪਏ ਸਨ ਕਿ ਉਨ੍ਹਾਂ ਨੂੰ ਹੇਅਰ ਪੈਚ ਦਾ ਸਹਾਰਾ ਲੈਣਾ ਪਿਆ ਸੀ। 

 

© Copyright Galactic Television & Communications Pvt. Ltd. 2026. All rights reserved.