ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਪਿਤਾ ਬਲਕੌਰ ਸਿੱਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ “ਤੇਰੇ ਤੋਂ ਬਿਨਾਂ ਅੱਜ ਤੇਰਾ ਚੌਥਾ ਜਨਮ ਦਿਨ ਏ”

ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਦੇਸ਼ ਵਿਦੇਸ਼ ‘ਚ ਬੈਠੇ ਫੈਨਸ ਉੁਨ੍ਹਾਂ ਨੂੰ ਯਾਦ ਕਰ ਰਹੇ ਹਨ,ਉੱਥੇ ਹੀ ਸਭ ਤੋਂ ਜ਼ਿਆਦਾ ਯਾਦ ਕਰ ਰਹੇ ਹਨ ਉਨ੍ਹਾਂ ਦੇ ਮਾਪੇ। ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਇਕਲੌਤਾ ਪੁੱਤਰ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਵੀ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ।

By  Shaminder Kaur Kaler June 11th 2026 10:35 AM

ਸਿੱਧੂ ਮੂਸੇਵਾਲਾ (Sidhu Moose wala) ਦਾ ਅੱਜ ਜਨਮ ਦਿਨ (Birth Anniversary) ਹੈ। ਇਸ ਮੌਕੇ ਦੇਸ਼ ਵਿਦੇਸ਼ ‘ਚ ਬੈਠੇ ਫੈਨਸ ਉੁਨ੍ਹਾਂ ਨੂੰ ਯਾਦ ਕਰ ਰਹੇ ਹਨ,ਉੱਥੇ ਹੀ ਸਭ ਤੋਂ ਜ਼ਿਆਦਾ ਯਾਦ ਕਰ ਰਹੇ ਹਨ ਉਨ੍ਹਾਂ ਦੇ ਮਾਪੇ। ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਇਕਲੌਤਾ ਪੁੱਤਰ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਵੀ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ “ਅੱਜ ਤੇਰਾ ਚੌਥਾ ਜਨਮ ਦਿਨ ਹੈ ਤੇਰੇ ਬਿਨਾਂ…ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ ਤਾਂ ਲੱਗਿਆ ਸੀ ਮੇਰੀ ਦੁਨੀਆ ਉੱਥੇ ਹੀ ਰੁਕ ਗਈ ।


ਸਮੇਂ ਨੇ ਇਹ ਤਾਂ ਸਿਖਾ ਦਿੱਤਾ ਸੀ ਕਿ ਦਰਦ ਦੇ ਨਾਲ ਕਿਵੇਂ ਜੀਣਾ ਹੈ।ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ।ਇਨ੍ਹਾਂ ਚਾਰ ਸਾਲਾਂ ‘ਚ ਬਹੁਤ ਕੁਝ ਵੇਖਿਆ ਹੈ।ਕਈਆਂ ਨੇ ਸੋਚਿਆ ਕਿ ਸਮੇਂ ਨਾਲ ਤੈਨੂੰ ਭੁਲਾ ਦਿੱਤਾ ਜਾਵੇਗਾ। ਪਰ ਹਰ ਵਾਰ ਲੋਕਾਂ ਦੇ ਪਿਆਰ ਨੇ ਇਸ ਨੂੰ ਗਲਤ ਸਾਬਿਤ ਕੀਤਾ ।


ਜਿੱਥੇ ਵੀ ਤੇਰਾ ਨਾਮ ਤੇਰੀ ਸੋਚ, ਤੇਰੇ ਗੀਤਾਂ ਨਾਲ ਲੋਕਾਂ ਦਾ ਪਿਆਰ ਵੇਖਦਾ ਹਾਂ, ਉੱਥੇ ਮਹਿਸੂਸ ਹੁੰਦਾ ਹੈ ਕਿ ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ।ਹੁਣ ਮੈਂ ਇਹ ਸੱਚ ਮੰਨ ਲਿਆ ਹੈ ਕਿ ਤੂੰ ਵਾਪਸ ਨਹੀਂ ਆਉਣਾ।ਪਰ ਇਹ ਵੀ ਸੱਚ ਏ ਕਿ ਤੈਨੂੰ ਕੋਈ ਵੀ ਲੋਕਾਂ ਦੇ ਦਿਲਾਂ ਚੋਂ ਲੈ ਜਾ ਨਹੀਂ ਸਕਿਆ।

ਜਨਮ ਦਿਨ ਮੁਬਾਰਕ ਮੇਰੇ ਸ਼ੇਰ ਪੁੱਤ,ਰੱਬ ਨੇ ਤੇਰੇ ਬਿਨਾਂ ਜੀਣਾ ਸਿਖਾ ਦਿੱਤਾ, ਪਰ ਤੈਨੂੰ ਭੁੱਲਣਾ ਨਹੀਂ”। ਬਾਪੂ ਬਲਕੌਰ ਸਿੰਘ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.