ਗੂਗਲ ਦਫਤਰ ‘ਚ ਪਹੁੰਚੇ ਬੱਬੂ ਮਾਨ ਨੇ ਪੰਜਾਬੀ ‘ਚ ਕੀਤੇ ਦਸਤਖ਼ਤ

ਪੰਜਾਬੀ ਗਾਇਕ ਬੱਬੂ ਮਾਨ ਗੂਗਲ ਦੇ ਦਫਤਰ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਪੰਜਾਬੀ ‘ਚ ਦਸਤਖ਼ਤ ਕੀਤੇ । ਜੋ ਕਿ ਪੰਜਾਬੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਗੱਲਬਾਤ ਵੀ ਕੀਤੀ ਅਤੇ ਗੂਗਲ ਦਫਤਰ ‘ਚ ਆਪਣੇ ਐਕਸਪੀਰੀਅੰਸ ਨੂੰ ਵੀ ਸਾਂਝਾ ਕੀਤਾ ।ਬੱਬੂ ਮਾਨ ਨੇ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਹੈ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ।

By  Shaminder Kaur Kaler February 21st 2026 11:02 AM

ਪੰਜਾਬੀ ਗਾਇਕ ਬੱਬੂ ਮਾਨ (Babbu maan) ਗੂਗਲ ਦੇ ਦਫਤਰ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਪੰਜਾਬੀ ‘ਚ ਦਸਤਖ਼ਤ ਕੀਤੇ । ਜੋ ਕਿ ਪੰਜਾਬੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਗੱਲਬਾਤ ਵੀ ਕੀਤੀ ਅਤੇ ਗੂਗਲ ਦਫਤਰ ‘ਚ ਆਪਣੇ ਐਕਸਪੀਰੀਅੰਸ ਨੂੰ ਵੀ ਸਾਂਝਾ ਕੀਤਾ ।ਬੱਬੂ ਮਾਨ ਨੇ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਹੈ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਉੱਥੇ ਵੱਜ ਰਹੇ ਮਿਊਜ਼ਿਕ ਦੀ ਵੀ ਤਾਰੀਫ਼ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਪਿੰਡ ਪਹਿਰਾ ਲੱਗਦਾ, ਤੁਪਕਾ ਤੁਪਕਾ, ਸੱਜਣ ਰੁਮਾਲ ਦੇ ਗਿਆ, ਸਾਉਣ ਦੀ ਝੜੀ, ਮਿੱੱਤਰਾਂ ਦੀ ਛੱਤਰੀ ਤੋਂ ਉੱਡ ਗਈ  ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਬੱਬੂ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 



© Copyright Galactic Television & Communications Pvt. Ltd. 2026. All rights reserved.