ਸੰਗੀਤ ਜਗਤ ਤੋਂ ਇੱਕ ਹੋਰ ਮੰਦਭਾਗੀ ਖ਼ਬਰ, ਮਸ਼ਹੂਰ ਹਸਤੀ ਦਾ ਦਿਹਾਂਤ

ਮਨੋਰੰਜਨ ਜਗਤ ਤੋਭ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਅਸਾਮ ਦੀ ਇੱਕ ਮਸ਼ਹੂਰ ਹਸਤੀ ਬਾਰੇ । ਜ਼ੁਬਿਨ ਗਰਗ ਦੇ ਦਿਹਾਂਤ ਤੋਂ ਬਾਅਦ ਅਸਾਮ ਦੇ ਮਸ਼ਹੂਰ ਬੰਸਰੀ ਵਾਦਕ ਦੀਪਕ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ ।

By  Shaminder Kaur Kaler November 6th 2025 11:26 AM

ਮਨੋਰੰਜਨ ਜਗਤ ਤੋਭ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਅਸਾਮ ਦੀ ਇੱਕ ਮਸ਼ਹੂਰ ਹਸਤੀ ਬਾਰੇ । ਜ਼ੁਬਿਨ ਗਰਗ ਦੇ ਦਿਹਾਂਤ ਤੋਂ ਬਾਅਦ ਅਸਾਮ ਦੇ ਮਸ਼ਹੂਰ ਬੰਸਰੀ ਵਾਦਕ ਦੀਪਕ ਸ਼ਰਮਾ (Deepak Sharma) ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਉਮਰ ਮਹਿਜ਼ ਸਤਵੰਜਾ ਸਾਲ ਦੀ ਸੀ । ਉਹ ਲੀਵਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ ।

 

ਅਸਾਮ ਦੇ ਮਸ਼ਹੂਰ ਗਾਇਕ ਜ਼ੁਬਿਨ ਗਰਗ ਦੀ ਮੌਤ ਦੇ ਗਮ ਤੋਂ ਫੈਨਸ ਉਭੱਰੇ ਵੀ ਨਹੀਂ ਸਨ ਕਿ ਇੱਕ ਹੋਰ ਮੰਦਭਾਗੀ ਖ਼ਬਰ ਮਨੋਰੰਜਨ ਜਗਤ ਤੋਂ ਸਾਹਮਣੇ ਆਈ ਹੈ। ਦਰਅਸਲ ਅਸਾਮ ਦੇ ਮਸ਼ਹੂਰ ਬੰਸਰੀ ਵਾਦਕ ਦੀਪਕ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਹ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਸਨ ਅਤੇ ਵੈਂਟੀਲੇਟਰ ‘ਤੇ ਸਨ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। 

ਅਸਾਮ ਦੇ ਰਾਜਪਾਲ ਨੇ ਜਤਾਇਆ ਦੁੱਖ 

ਅਸਾਮ ਦੇ ਰਾਜਪਾਲ ਨੇ ਉਨ੍ਹਾਂ ਦੇ ਦਿਹਾਂਤ ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ‘ਅਸਾਮ ਨੇ ਇੱਕ ਪ੍ਰਸਿੱਧ ਸੰਗੀਤਕਾਰ ਨੂੰ ਗੁਆ ਦਿੱਤਾ ਹੈ।ਜਿਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਖ਼ਾਸ ਕਰਕੇ ਬੰਸਰੀ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧ ਬਨਾਉਣ ‘ਚ ਯੋਗਦਾਨ ਪਾਇਆ । 


© Copyright Galactic Television & Communications Pvt. Ltd. 2026. All rights reserved.