ਵਿਆਹ ਤੋਂ ਦਸ ਸਾਲ ਬਾਅਦ ਦਿਵਿਆਂਕਾ ਤ੍ਰਿਪਾਠੀ ਬਣੀ ਦੋ ਜੁੜਵਾ ਪੁੱਤਰਾਂ ਦੀ ਮਾਂ, ਕਿਹਾ ‘ਮੇਰੇ ਕਰਣ ਅਰਜੁਨ ਆ ਗਏ’

ਦਿਵਿਆਂਕਾ ਤ੍ਰਿਪਾਠੀ ਦੇ ਘਰ ਦੋ ਜੁੜਵਾ ਬੇਟਿਆਂ ਦਾ ਜਨਮ ਹੋਇਆ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਦਿਵਿਆਂਕਾ ਤੇ ਵਿਵੇਕ ਨੇ ਇਸ ਗੁੱਡ ਨਿਊਜ਼ ਨੂੰ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤਾ ਹੈ।

By  Shaminder Kaur Kaler May 26th 2026 01:31 PM

ਦਿਵਿਆਂਕਾ ਤ੍ਰਿਪਾਠੀ ਦੇ ਘਰ ਦੋ ਜੁੜਵਾ ਬੇਟਿਆਂ ਦਾ ਜਨਮ ਹੋਇਆ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਦਿਵਿਆਂਕਾ ਤੇ ਵਿਵੇਕ ਨੇ ਇਸ ਗੁੱਡ ਨਿਊਜ਼ ਨੂੰ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤਾ ਹੈ।ਵਿਵੇਕ ਦਹੀਆ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ... "ਦਿ ਬੁਆਏਜ਼" ਇੱਥੇ ਹਨ ਅਤੇ ਜ਼ਿੰਦਗੀ ਪਹਿਲਾਂ ਹੀ ਸਾਡੀ ਕਲਪਨਾ ਨਾਲੋਂ ਕਿਤੇ ਜ਼ਿਆਦਾ ਸੁੰਦਰ ਮਹਿਸੂਸ ਹੋ ਰਹੀ ਹੈ।


  ਮੇਰੇ ਕਰਨ ਅਰਜੁਨ ਆ ਗਏ! ਮੈਨੂੰ ਅਤੇ ਦਿਵਿਆਂਕਾ ਨੂੰ ਤੁਹਾਡੇ ਸਾਰੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ ਕਿਉਂਕਿ ਮੈਂ ਅਤੇ ਮੈਂ ਮਾਪਿਆਂ ਦੇ ਇਸ ਸ਼ਾਨਦਾਰ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹਾਂ।“ਦਿਵਿਆਂਕਾ ਤੇ ਵਿਵੇਕ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ 

ਜਿਉਂ ਹੀ ਦਿਵਿਆਂਕਾ ਤੇ ਵਿਵੇਕ ਨੇ ਇਸ ਖੁਸ਼ਖਬਰੀ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਕਈ ਸੈਲੀਬ੍ਰੇਟੀਜ਼ ਨੇ ਉਨ੍ਹਾਂ ਨੂੰ ਬੇਟਿਆਂ ਦੇ ਜਨਮ ‘ਤੇ ਵਧਾਈ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਅਦਾਕਾਰਾ ਪੋਪੀ ਜੱਬਲ ਨੇ ਵਧਾਈ ਦਿੰਦੇ ਹੋਏ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਫੈਨਸ ਨੇ ਵੀ ਪਿਆਰ ਦੀ ਵਰਖਾ ਕੀਤੀ ਹੈ।

© Copyright Galactic Television & Communications Pvt. Ltd. 2026. All rights reserved.