ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਵ-ਵਿਆਹੀ ਜੋੜੀ ਨੂੰ ਮਿਲ ਰਹੀਆਂ ਵਧਾਈਆਂ

ਅਦਾਕਾਰਾ ਗੁਰਲੀਨ ਚੋਪੜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਇਸ ਦਿਨ ਦਾ ਗੁਰਲੀਨ ਚੋਪੜਾ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਆਖਿਰਕਾਰ ਉਹ ਖੁਸ਼ੀਆਂ ਦੀਆਂ ਘੜੀਆਂ ਬੀਤੇ ਦਿਨ ਉਸ ਦੀ ਜ਼ਿੰਦਗੀ ‘ਚ ਆ ਹੀ ਗਈਆਂ । ਬੀਤੇ ਦਿਨ ਅਦਾਕਾਰ ਦਵਿੰਦਰ ਸਿੰਘ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ।

By  Shaminder Kaur Kaler December 13th 2025 12:11 PM

ਅਦਾਕਾਰਾ ਗੁਰਲੀਨ ਚੋਪੜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਇਸ ਦਿਨ ਦਾ ਗੁਰਲੀਨ ਚੋਪੜਾ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਆਖਿਰਕਾਰ ਉਹ ਖੁਸ਼ੀਆਂ ਦੀਆਂ ਘੜੀਆਂ ਬੀਤੇ ਦਿਨ ਉਸ ਦੀ ਜ਼ਿੰਦਗੀ ‘ਚ ਆ ਹੀ ਗਈਆਂ । ਬੀਤੇ ਦਿਨ ਅਦਾਕਾਰ ਦਵਿੰਦਰ ਸਿੰਘ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਸ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ।ਵਿਆਹ ਤੋਂ ਬਾਅਦ ਗੁਰਲੀਨ ਚੋਪੜਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਮਿਸਟਰ ਐਂਡ ਮਿਸੇਜ਼ ਰੰਧਾਵਾ’ ।ਜਿਉਂ ਹੀ ਗੁਰਲੀਨ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 


ਵਿਆਹ ‘ਚ ਕਈ ਹਸਤੀਆਂ ਪਹੁੰਚੀਆਂ 

 ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਪਹੁੰਚੀਆਂ ਸਨ । ਜਿਸ ‘ਚ ਸਤਿੰਦਰ ਸੱਤੀ, ਸ਼ਮਸ਼ੇਰ ਸੰਧੂ, ਸਤਵਿੰਦਰ ਬਿੱਟੀ ਅਤੇ ਸਿਆਸੀ ਆਗੂ ਅੰਮ੍ਰਿਤਾ ਵੜਿੰਗ ਆਪਣੀ ਧੀ ਦੇ ਨਾਲ ਇਸ ਵਿਆਹ ‘ਚ ਸ਼ਿਰਕਤ ਕਰਨ ਪਹੁੰਚੇ ਸਨ। 

ਗੁਰਲੀਨ ਚੋਪੜਾ ਦਾ ਵਰਕ ਫ੍ਰੰਟ 

ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਉਹ ਚਰਚਾ ‘ਚ ਉਦੋਂ ਆਈ ਜਦੋਂ ਬੱਬੂ ਮਾਨ ਦੇ ਨਾਲ ਉਹ ਫ਼ਿਲਮ ‘ਹਸ਼ਰ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਗੁਰਲੀਨ ਚੋਪੜਾ ਨੇ ਕਈ ਤਮਿਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.