ਅਦਾਕਾਰਾ ਗੁਰਲੀਨ ਚੋਪੜਾ ਨੇ ਵਿਆਹ ਤੋਂ ਬਾਅਦ ਪਤੀ ਦੇ ਨਾਲ ਮਨਾਇਆ ਜਨਮ ਦਿਨ, ਵੀਡੀਓ ਕੀਤਾ ਸਾਂਝਾ
ਅਦਾਕਾਰਾ ਗੁਰਲੀਨ ਚੋਪੜਾ ਨੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਇਆ । ਜਿਸ ਦੀਆਂ ਉਸ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਥੈਂਕ ਯੂ ਬਾਬਾ ਜੀ ਇੱਕ ਹੋਰ ਖੂਬਸੂਰਤ ਸਾਲ ਮੇਰੀ ਜ਼ਿੰਦਗੀ ਨੂੰ ਦੇਣ ਲਈ”।
ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਨੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਇਆ । ਜਿਸ ਦੀਆਂ ਉਸ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਥੈਂਕ ਯੂ ਬਾਬਾ ਜੀ ਇੱਕ ਹੋਰ ਖੂਬਸੂਰਤ ਸਾਲ ਮੇਰੀ ਜ਼ਿੰਦਗੀ ਨੂੰ ਦੇਣ ਲਈ”। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਗੁਰਲੀਨ ਨੂੰ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ।
_ecc6a18bcfbcffeef377e5e77f5c7257_1280X720.webp)
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੇਕ ਕੱਟ ਰਹੀ ਹੈ ਅਤੇ ਆਪਣੇ ਪਰਿਵਾਰ ਨੂੰ ਕੇਕ ਖੁਆਉਂਦੀ ਦਿਖਾਈ ਦੇ ਰਹੀ ਹੈ।

ਗੁਰਲੀਨ ਚੋਪੜਾ ਦਾ ਕੁਝ ਦਿਨ ਪਹਿਲਾਂ ਹੋੋਇਆ ਵਿਆਹ
ਗੁਰਲੀਨ ਚੋਪੜਾ ਦਾ ਕੁਝ ਦਿਨ ਪਹਿਲਾਂ ਹੀ ਦਵਿੰਦਰ ਰੰਧਾਵਾ ਦੇ ਨਾਲ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਉਹ ਲਗਾਤਾਰ ਆਪਣੇ ਸਹੁਰੇ ਘਰ ਤੋਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ। ਘਰ ਦਾ ਮਹੌਲ ਤੇ ਪਿੰਡ ਗੁਰਲੀਨ ਚੋਪੜਾ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।ਬੀਤੇ ਦਿਨੀਂ ਉਹ ਪਸ਼ੂਆਂ ਨੂੰ ਆਪਣੇ ਹੱਥਾਂ ਨਾਲ ਪੱਠੇ ਪਾਉਂਦੀ ਹੋਈ ਨਜ਼ਰ ਆਈ ਸੀ।ਗੁਰਲੀਨ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਉਸ ਨੇ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ।