ਅਦਾਕਾਰ ਕੇ.ਆਰ.ਕੇ ਦੀਆਂ ਵਧੀਆਂ ਮੁਸ਼ਕਿਲਾਂ, ਰਿਹਾਇਸ਼ੀ ਬਿਲਡਿੰਗ ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ
ਅਦਾਕਾਰ ਕੇ.ਆਰ. ਕੇ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ।ਪੁਲਿਸ ਨੇ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰ ‘ਤੇ ਇੱਕ ਰਿਹਾਇਸ਼ੀ ਇਲਾਕੇ ‘ਚ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਜਿਸ ਦੇ ਚੱਲਦੇ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਦਾਕਾਰ ਕੇ.ਆਰ. ਕੇ ( Kamaal R. Khan ) ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ।ਪੁਲਿਸ ਨੇ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰ ‘ਤੇ ਇੱਕ ਰਿਹਾਇਸ਼ੀ ਇਲਾਕੇ ‘ਚ ਗੋਲੀਆਂ (Firing) ਚਲਾਉਣ ਦਾ ਇਲਜ਼ਾਮ ਹੈ। ਜਿਸ ਦੇ ਚੱਲਦੇ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਇਸ ਮਾਮਲੇ ‘ਚ ਅਦਾਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਬੰਦੂਕ ਨੂੰ ਚੈਕ ਕਰਨ ਵਾਸਤੇ ਆਪਣੇ ਘਰ ਦੇ ਸਾਹਮਣੇ ਜੰਗਲ ਵੱਲ ਗੋਲੀ ਚਲਾਈ ਸੀ, ਉਸ ਨੂੰ ਲੱਗਿਆ ਕਿ ਗੋਲੀ ਜੰਗਲ ਵੱਲ ਜਾਵੇਗੀ, ਪਰ ਹਵਾ ਦੇ ਵੇਗ ਦੇ ਕਾਰਨ ਇਹ ਗੋਲੀ ਓਸ਼ੀਵਾਰਾ ਦੀ ਇੱਕ ਬਿਲਡਿੰਗ ‘ਚ ਜਾ ਲੱਗੀ ।

ਖ਼ਬਰਾਂ ਮੁਤਾਬਕ 18 ਜਨਵਰੀ 2026 ਨੂੰ ਕੇ ਆਰ ਕੇ ਨੇ ਮੁੰਬਈ ਦੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਤੇ ਗੋਲੀਆਂ ਚਲਾਈਆਂ ਸਨ ਅਤੇ ਇਸ ਘਟਨਾ ਤੋਂ ਬਾਅਦ ਪੁਲਿਸ ਨੇ 23 ਜਨਵਰੀ ਨੂੰ ਇਸ ਮਾਮਲੇ ‘ਚ ਕੇ ਆਰ ਕੇ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਮਾਮਲੇ ‘ਚ ਪੜ੍ਹਤਾਲ ਕੀਤੀ । ਦੱਸਿਆ ਜਾਂਦਾ ਹੈ ਕਿ ਜਿਸ ਰਿਹਾਇਸ਼ੀ ਇਮਾਰਤ ‘ਚ ਗੋਲੀਆਂ ਲੱਗੀਆਂ ਹਨ। ਉਸ ‘ਚ ਇੱਕ ਲੇਖਕ ਅਤੇ ਡਾਇਰੈਕਟਰ ਰਹਿੰਦਾ ਹੈ।

ਅਕਸਰ ਸੁਰਖੀਆਂ ‘ਚ ਰਹਿੰਦੇ ਕੇ.ਆਰ.ਕੇ
ਅਦਾਕਾਰ ਕੇ.ਆਰ.ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੰਜਾਬੀ ਗਾਇਕ ਮੀਕਾ ਸਿੰਘ ਦੇ ਨਾਲ ਵੀ ਪੰਗਾ ਲਿਆ ਸੀ। ਜਿਸ ਤੋਂ ਬਾਅਦ ਗਾਇਕ ਮੀਕਾ ਸਿੰਘ ਨੇ ਕੇ.ਆਰ.ਕੇ ਨੂੰ ਲਲਕਾਰਿਆ ਸੀ ।ਜਿਸ ਤੋਂ ਬਾਅਦ ਮੀਕਾ ਸਿੰਘ ਨੇ ਕੇ.ਆਰ.ਕੇ ‘ਤੇ ਇੱਕ ਗੀਤ ਵੀ ਕੱਢਿਆ ਸੀ।