ਵਿਜੈ ਦੇਵਰਕੋਂਡਾ ਤੇ ਰਸ਼ਮਿਕਾ ਮੰਡਾਨਾ ਦੇ ਵਿਆਹ ਦੀਆਂ ਰਸਮਾਂ, ਵਿਆਹ ‘ਚ ਪਹੁੰਚੀਆਂ ਨਾਮੀ ਹਸਤੀਆਂ

ਰਸ਼ਮਿਕਾ ਮੰਡਾਨਾ ਅਤੇ ਵਿਜੈ ਦੇਵਰਕੋਂਡਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੋਵਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਊਦੈਪੁਰ ਦੇ ਮੋਮੈਂਟੋਸ ਏਕਾਇਆ ਹੋਟਲ ‘ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ।ਇਹ ਜੋੜਾ ਅੱਜ ਸੱਤ ਫੇਰੇ ਲਵੇਗਾ।ਵਿਆਹ ਵਾਲੀ ਜਗ੍ਹਾ ਨੂੰ ਪੀਲੇ ਫੁੱਲਾਂ, ਹਲਕੇ ਹਰੇ ਰੰਗ ਦੇ ਪਰਦਿਆਂ ‘ਤੇ ਚਮਕਦਾਰ ਰੌਸ਼ਨੀ ਦੇ ਨਾਲ ਸਜਾਇਆ ਗਿਆ ।

By  Shaminder Kaur Kaler February 26th 2026 10:56 AM -- Updated: February 26th 2026 11:01 AM

ਰਸ਼ਮਿਕਾ ਮੰਡਾਨਾ (Rashmika Mandanna) ਅਤੇ ਵਿਜੈ ਦੇਵਰਕੋਂਡਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੋਵਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਊਦੈਪੁਰ ਦੇ ਮੋਮੈਂਟੋਸ ਏਕਾਇਆ ਹੋਟਲ ‘ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ।ਇਹ ਜੋੜਾ ਅੱਜ ਸੱਤ ਫੇਰੇ ਲਵੇਗਾ।ਵਿਆਹ ਵਾਲੀ ਜਗ੍ਹਾ ਨੂੰ ਪੀਲੇ ਫੁੱਲਾਂ, ਹਲਕੇ ਹਰੇ ਰੰਗ ਦੇ ਪਰਦਿਆਂ ‘ਤੇ ਚਮਕਦਾਰ ਰੌਸ਼ਨੀ ਦੇ ਨਾਲ ਸਜਾਇਆ ਗਿਆ ।ਇਸ ਵਿਆਹ ਸਮਾਰੋਹ ਦੀਆਂ ਰਸਮਾਂ ਨਿਭਾਉਣ ਦੇ ਲਈ ਦੱਖਣੀ ਭਾਰਤ ਤੋਂ ਖ਼ਾਸ ਤੌਰ ‘ਤੇ ਪੁਜਾਰੀ ਨੂੰ ਬੁਲਾਇਆ ਗਿਆ । ਇਸ ਵਿਆਹ ਸਮਾਰੋਹ ‘ਚ ਦੋ ਸੌ ਦੇ ਕਰੀਬ ਮਹਿਮਾਨ ਸ਼ਾਮਿਲ ਹੋਣ ਦੀ ਉਮੀਦ ਹੈ। 


ਸੰਗੀਤ ਸਮਾਰੋਹ ‘ਚ ਲੱਗੀਆਂ ਰੌਣਕਾਂ 

ਬੀਤੇ ਦਿਨ ਹੋਏ ਸੰਗੀਤ ਸਮਾਰੋਹ ‘ਚ ਵਿਜੈ ਅਤੇ ਰਸ਼ਮਿਕਾ ਹੱਥਾਂ ‘ਚ ਹੱਥ ਪਾਈ ਨਜ਼ਰ ਆਏ।ਪ੍ਰਵੇਸ਼ ਦੁਆਰ ‘ਤੇ ਦੋਵਾਂ ਦੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਸੀ । ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨੇ ਦੱਖਣੀ ਭਾਰਤ ਅਤੇ ਹਿੰਦੀ ਫ਼ਿਲਮਾਂ ਦੇ ਗੀਤਾਂ ‘ਤੇ ਡਾਂਸ ਕੀਤਾ । ਜੋੜੀ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ।ਇਸ ਵਿਆਹ ਸਮਾਰੋਹ ‘ਚ ਕਈ ਵੱਡੇ ਕਲਾਕਾਰ ਪਹੁੰਚੇ ਹੋਏ ਹਨ।


ਜਿਸ ‘ਚ ਅਰਜੁਨ ਰੈੱਡੀ, ਕਬੀਰ ਸਿੰਘ ਅਤੇ ਐਨੀਮਲ ਵਰਗੀਆਂ ਮਸ਼ਹੂਰ ਫ਼ਿਲਮਾਂ ਦੇ ਨਿਰਦੇਸ਼ਕ ਸੰਦੀਪ ਵਾਂਗਾ ਵੀ ਵਿਆਹ ‘ਚ ਸ਼ਾਮਿਲ ਹੋਏ ਹਨ । ਇਸ ਤੋਂ ਇਲਾਵਾ ਈਸ਼ਾ ਰੇਬਾ, ਨਿਰਦੇਸ਼ਕ ਤਰੁਣ ਭਾਸਕਰ ਅਤੇ ਹੋਰ ਕਈ ਫ਼ਿਲਮੀ ਹਸਤੀਆਂ ਊਦੈਪੁਰ ‘ਚ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ ਹੋਈਆਂ ਹਨ।  

© Copyright Galactic Television & Communications Pvt. Ltd. 2026. All rights reserved.