ਸਾਊਥ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਇਸ ਮਸ਼ਹੂਰ ਅਦਾਕਾਰ ਦਾ ਲੀਵਰ ਦੀ ਬਿਮਾਰੀ ਕਾਰਨ ਦਿਹਾਂਤ

ਸਾਊਥ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਸਾਊਥ ਅਦਾਕਾਰ ਅਭਿਨੈ ਦਾ ਦਿਹਾਂਤ ਹੋ ਗਿਆ ਹੈ। ਉਹ ਚਤਾਲੀ ਸਾਲਾਂ ਦੇ ਸਨ । ਉਹ ਪਿਛਲੇ ਕਈ ਸਾਲਾਂ ਤੋਂ ਲੀਵਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ ।

By  Shaminder Kaur Kaler November 11th 2025 06:00 PM

ਸਾਊਥ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਸਾਊਥ ਅਦਾਕਾਰ ਅਭਿਨੈ (Abhinay Kinger)ਦਾ ਦਿਹਾਂਤ ਹੋ ਗਿਆ ਹੈ। ਉਹ ਚਤਾਲੀ ਸਾਲਾਂ ਦੇ ਸਨ । ਉਹ ਪਿਛਲੇ ਕਈ ਸਾਲਾਂ ਤੋਂ ਲੀਵਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ ।ਇਲਾਜ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ । ਬਿਮਾਰੀ ਦੇ ਕਾਰਨ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ ਅਤੇ ਉਨ੍ਹਾਂ ਦਾ ਵਜ਼ਨ ਵੀ ਬਹੁਤ ਘਟ ਗਿਆ ਸੀ ਅਤੇ ਸਰੀਰ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਸੀ । 


ਆਪਣੀ ਬਿਮਾਰੀ ਨੂੰ ਲੈ ਕੇ ਵੀਡੀਓ ਕੀਤਾ ਸਾਂਝਾ 

ਅਭਿਨੈ ਨੇ ਕੁਝ ਸਮਾਂ ਪਹਿਲਾਂ ਆਪਣੀ ਬਿਮਾਰੀ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ ।ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ‘ਮੈਨੂੰ ਨਹੀਂ ਪਤਾ ਕਿ ਮੈਂ ਹੋਰ ਕਿੰਨਾ ਸਮਾਂ ਇੱਥੇ ਰਹਿ ਸਕਾਂਗਾ। ਡਾਕਟਰਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਸਿਰਫ਼ ਡੇਢ ਸਾਲ ਦਾ ਸਮਾਂ ਹੈ’।

 ਆਰਥਿਕ ਤੰਗੀ ਦਾ ਕਰਨਾ ਪਿਆ ਸਾਹਮਣਾ 

ਅਦਾਕਾਰ ਅਭਿਨੈ ਨੂੰ ਬਿਮਾਰੀ ਦੇ ਕਾਰਨ ਕੰਮ ਘੱਟ ਮਿਲ ਰਿਹਾ ਸੀ ਅਤੇ ਬਿਮਾਰ ਹੋਣ ਦੇ ਕਾਰਨ ਉਹ ਕੰਮ ਵੀ ਨਹੀਂ ਸੀ ਕਰ ਪਾ ਰਿਹਾ । ਜਿਸ ਕਾਰਨ ਉਸ ਨੂੰ ਆਰਥਿਕ ਤੌਰ ਤੇ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ।ਜਿਸ ਲਈ ਅਦਾਕਾਰ ਨੇ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਸੀ ।


© Copyright Galactic Television & Communications Pvt. Ltd. 2026. All rights reserved.